02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਿੱਲੀ ਤੋਂ ਬਾਅਦ ਪੰਜਾਬ ’ਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਹੈ ‘ਆਪ’ ਸਰਕਾਰ-ਕੇਜਰੀਵਾਲ

ਅਜੀਤ ਡੈਸਕ 23-07-2026

ਸਿੱਖਿਆ ਦੇ ਖੇਤਰ ’ਚ ਨੰਬਰ ਇਕ ਬਣ ਰਿਹਾ ਹੈ ਪੰਜਾਬ-ਭਗਵੰਤ ਮਾਨ
ਨਵੀਂ ਦਿੱਲੀ, 22 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਿਲ ਰਹੀ ਸ਼ਾਨਦਾਰ ਸਿੱਖਿਆ ਦੀ ਬਦੌਲਤ ‘ਨੀਟ’ ਪਾਸ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਅਤੇ ਖੁਸ਼ਹਾਲ ਬਣਾਉਣਾ ਹੈ ਤਾਂ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਜ਼ਰੂਰੀ ਹੈ। ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਗਰੀਬਾਂ ਦੇ ਬੱਚਿਆਂ ਨੂੰ ਸ਼ਾਨਦਾਰ ਸਿੱਖਿਆ ਦੇਣੀ ਸ਼ੁਰੂ ਕੀਤੀ ਹੈ। ਪੰਜਾਬ ਵਿਚ ਸਰਕਾਰੀ ਸਕੂਲਾਂ ਦੇ 881 ਬੱਚਿਆਂ ਨੇ ‘ਨੀਟ’ ਦੀ ਪ੍ਰੀਖਿਆ ਪਾਸ ਕੀਤੀ ਹੈ, ਜਦਕਿ 2022 ਵਿਚ ਸਾਡੀ ਸਰਕਾਰ ਆਉਣ ਤੋਂ ਪਹਿਲਾਂ 100 ਤੋਂ ਵੀ ਘੱਟ ਬੱਚਿਆਂ ਨੇ ‘ਨੀਟ’ ਕਲੀਅਰ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਦੋਂ ਤੱਕ ਸਿੱਖਿਆ ਵਿਵਸਥਾ ਠੀਕ ਨਹੀਂ ਹੋਵੇਗੀ, ਤਦ ਤੱਕ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਹੁਣ ਸਿੱਖਿਆ ਦੇ ਖੇਤਰ ’ਚ ਨੰਬਰ ਇੱਕ ਬਣ ਰਿਹਾ ਹੈ। ਸਿੱਖਿਆ ਵਿਚ ਪੰਜਾਬ ਦਾ ਜੋ ਨਤੀਜਾ ਆਇਆ ਹੈ, ਉਹ ਬਹੁਤ ਕਮਾਲ ਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਿਰਫ਼ ਪੰਜਾਬ ਵਿਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਬੱਚੇ ਪੜ੍ਹਨ-ਲਿਖਣ ਅਤੇ ਗਰੀਬ ਦਾ ਬੱਚਾ ਵੀ ਵੱਡੇ-ਵੱਡੇ ਅਹੁਦਿਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਲਾਲ, ਪੀਲੇ ਜਾਂ ਹਰੇ ਰਾਸ਼ਨ ਕਾਰਡ ਗਰੀਬੀ ਖ਼ਤਮ ਨਹੀਂ ਕਰ ਸਕਦੇ। ਇਹ ਸਿਰਫ਼ ਦੋ ਵੇਲੇ ਦੀ ਰੋਟੀ ਦੇ ਸਕਦੇ ਹਨ। ਗਰੀਬੀ ਤਦ ਦੂਰ ਹੋਵੇਗੀ ਜਦੋਂ ਸਾਡੇ ਬੱਚੇ ਸਿੱਖਿਅਤ ਹੋਣਗੇ। । ਜਦੋਂ ਤੁਹਾਡੇ ਬੱਚੇ ਡਾਕਟਰ ਬਣਨਗੇ, ਆਈ.ਆਈ.ਟੀ. ਵਿੱਚ ਦਾਖ਼ਲਾ ਲੈਣਗੇ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਉਨ੍ਹਾਂ ਨੂੰ 50 ਲੱਖ ਜਾਂ ਇੱਕ ਕਰੋੜ ਰੁਪਏ ਦੇ ਪੈਕੇਜ ’ਤੇ ਨੌਕਰੀ ਦੇਣਗੀਆਂ, ਉਦੋਂ ਜਾ ਕੇ ਇਹ ਦੇਸ਼ ਸਹੀ ਅਰਥਾਂ ਵਿੱਚ ਵਿਸ਼ਵ ਗੁਰੂ ਬਣੇਗਾ।

ਪਿਛਲੀ ਖ਼ਬਰ ਵਿਦਿਆਰਥੀਆਂ ਤੋਂ ਮੁਆਫ਼ੀ ਮੰਗਣ ਪ੍ਰਧਾਨ ਮੰਤਰੀ, ਧਰਮਿੰਦਰ ਪ੍ਰਧਾਨ ਦੇਵੇ ਅਸਤੀਫ਼ਾ-ਰਾਹੁਲ ਅਗਲੀ ਖ਼ਬਰ ਅਨੰਤਨਾਗ ’ਚ ਅੱਤਵਾਦੀ ਹਮਲਾ ਪੁਲਿਸ ਮੁਲਾਜ਼ਮ ਸ਼ਹੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।