03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਅੰਦੋਲਨ ਨੇ ਹਿੰਦੂ-ਮੁਸਲਿਮ ਏਜੰਡੇ ਵਾਲੀ ਰਾਜਨੀਤੀ ਨੂੰ ਕੀਤਾ ਫੇਲ੍ਹ

ਅਜੀਤ ਡੈਸਕ 26-07-2026

ਦੀਪਕੇ ਨੇ ਕਿਹਾ ਕਿ ਸੀ.ਜੇ.ਪੀ. ਦੇ ਇਸ ਅੰਦੋਲਨ ਨੇ ਹਿੰਦੂ-ਮੁਸਲਿਮ ਏਜੰਡੇ ਵਾਲੀ ਰਾਜਨੀਤੀ ਨੂੰ ਬੁਰੀ ਤਰ੍ਹਾਂ ਫੇਲ੍ਹ ਕੀਤਾ ਹੈ ਤੇ ਇਹ ਅੰਦੋਲਨ ਦੇਸ਼ ਦੀ ਭਾਈਚਾਰਕ ਸਾਂਝ ਮਜ਼ਬੂਤ ਕਰਨ ’ਚ ਕਾਮਯਾਬ ਰਿਹਾ । ਉਨ੍ਹਾਂ ਕਿਹਾ ਕਿ ਨਵੇਂ ਬਿਰਤਾਂਤ ਘੜਨ ਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਹਿੰਦੂ-ਮੁਸਲਿਮ, ਪਾਕਿਸਤਾਨ ਤੇ ਚੀਨ ਨਾਲ ਸੰਬੰਧ ਤੇ ਫੰਡਿੰਗ ਦੇ ਨਾਂਅ ’ਤੇ ਕਾਕਰੋਚ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੰਦੋਲਨਕਾਰੀ ਵਿਦਿਆਰਥੀਆਂ ਨੇ ਹਿੰਦੂ ਮੁਸਲਿਮ ਏਜੰਡੇ ਰਾਹੀਂ ਅੰਦੋਲਨ ਨੂੰ ਬਦਨਾਮ ਕਰਨ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਦੀਪਕੇ ਨੇ ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਪ੍ਰਣ ਕਰਾਇਆ ਕਿ ਉਹ ਇਸੇ ਤਰ੍ਹਾਂ ਹੀ ਅੱਗੇ ਵੀ ਹਿੰਦੂ-ਮੁਸਲਿਮ ਏਜੰਡੇ ’ਤੇ ਰਾਜਨੀਤੀ ਜਾਂ ਸਾਜਿਸ਼ ਕਰਨ ਵਾਲਿਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ।
ਪਿਛਲੀ ਖ਼ਬਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਜੰਤਰ-ਮੰਤਰ ’ਤੇ ਪੱਥਰਬਾਜ਼ੀ ’ਚ ਵਿਸ਼ੇਸ਼ ਸੀ.ਪੀ. ਤੇ 2 ਅਧਿਕਾਰੀ ਜ਼ਖ਼ਮੀ ਅਗਲੀ ਖ਼ਬਰ ਜੰਤਰ-ਮੰਤਰ ’ਤੇ ਨਾਅਰਿਆਂ, ਸੰਗੀਤ, ਨਾਚ ਤੇ ਤਿਰੰਗੇ ਲਹਿਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।