03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਬਿਹਾਰ ਬੰਦ ਦੇ ਸਮਰਥਨ ’ਚ ਖੱਬੇ-ਪੱਖੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ, ਪੁਲਿਸ ਨਾਲ ਝੜਪ

ਅਜੀਤ ਡੈਸਕ 26-07-2026

ਪਟਨਾ, 25 ਜੁਲਾਈ (ਪੀ.ਟੀ.ਆਈ.)-ਨੀਟ ਪੇਪਰ ਲੀਕ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਪੁਲਿਸ ਕਾਰਵਾਈ ਖਿਲਾਫ਼ ਬੁਲਾਏ ਗਏ ਰਾਜਵਿਆਪੀ ਬੰਦ ਦੇ ਸਮਰਥਨ ਵਿਚ ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤੇ ਅਤੇ ਪੁਲਿਸ ਨਾਲ ਝੜਪਾਂ ਕੀਤੀਆਂ । ਪੁਲਿਸ ਨੇ ਕਿਹਾ ਕਿ ਪਟਨਾ, ਸਾਰਨ, ਸਿਵਾਨ, ਔਰੰਗਾਬਾਦ ਅਤੇ ਭਾਗਲਪੁਰ ਵਿਚ ਬੰਦ ਹਿੰਸਕ ਹੋ ਗਿਆ, ਜਦੋਂ ਕਿ ਸਮਸਤੀਪੁਰ, ਨਵਾਦਾ ਅਤੇ ਨਾਲੰਦਾ ਵਰਗੇ ਜ਼ਿਲ੍ਹਿਆਂ ਵਿੱਚ ਹਲਕੇ ਵਿਰੋਧ ਪ੍ਰਦਰਸ਼ਨ ਹੋਏ । ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਭਾਰੀ ਪੁਲਿਸ ਤਾਇਨਾਤੀ ਨਾਲ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ । ਪਟਨਾ ਦੇ ਡਾਕ ਬੰਗਲਾ ਚੌਰਾਹਾ ਵਿਖੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮਚਾਰੀਆਂ ’ਤੇ ਪੱਥਰ ਅਤੇ ਇੱਟਾਂ ਸੁੱਟੀਆਂ, ਜਿਸ ਤੋਂ ਬਾਅਦ ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਭੀੜ ਨੂੰ ਵਧਣ ਤੋਂ ਰੋਕਣ ਲਈ ਪੁਲਿਸ ਨੂੰ ਹਲਕੇ ਬਲ ਦੀ ਵਰਤੋਂ ਕਰਨੀ ਪਈ । ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਕਰਮਚਾਰੀਆਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ।

ਪਿਛਲੀ ਖ਼ਬਰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ 16,800 ਸੁਰੱਖਿਆ ਕਰਮਚਾਰੀ ਤਾਇਨਾਤ ਅਗਲੀ ਖ਼ਬਰ ਅਮਰੀਕਾ ਨੇ ਭਾਰਤ ਨੂੰ 10 ਫ਼ੀਸਦੀ ਵਾਲੇ ਘੱਟ ਟੈਰਿਫ਼ ਪੱਧਰ ’ਚ ਰੱਖਿਆ-ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।