02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨੀਟ ਪੇਪਰ ਲੀਕ: ਫਾਸਟ ਟਰੈਕ ਕੋਰਟ ’ਚ ਪਹਿਲੇ ਦਿਨ ਹੀ ਸੁਣਵਾਈ ਮੁਲਤਵੀ, ਨਹੀਂ ਪੇਸ਼ ਹੋਏ ਸੀ.ਬੀ.ਆਈ. ਦੇ ਵਕੀਲ

ਅਜੀਤ ਡੈਸਕ 28-07-2026
ਨਵੀਂ ਦਿੱਲੀ, 27 ਜੁਲਾਈ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਨੀਟ-ਯੂ.ਜੀ. ਪੇਪਰ ਲੀਕ ਨੂੰ ਰੋਕਣ ਲਈ ਇੱਕ ਅਹਿਮ ਕਦਮ ਪੁੱਟਦੇ ਹੋਏ ‘ਫਾਸਟ ਟਰੈਕ ਕੋਰਟ’ ਦਾ ਗਠਨ ਕੀਤਾ ਸੀ । ਪਰ ਨੀਟ ਪੇਪਰ ਲੀਕ ਮਾਮਲੇ ਦੀ ਸੁਣਵਾਈ ਲਈ ਬਣਾਈ ਗਈ ਇਸ ‘ਫਾਸਟ-ਟਰੈਕ ਕੋਰਟ ਵਿਚ ਪਹਿਲੇ ਦਿਨ ਹੀ ਸੁਣਵਾਈ ਨਹੀਂ ਹੋ ਸਕੀ। ਜਾਣਕਾਰੀ ਮੁਤਾਬਿਕ ਪਹਿਲੇ ਦਿਨ ਦੀ ਸੁਣਵਾਈ ਵਿਚ ਹੀ ਸੀ.ਬੀ.ਆਈ. ਦੇ ਵਕੀਲ ਪੇਸ਼ ਨਹੀਂ ਹੋਈ ਅਜਿਹੇ ਵਿਚ ਕੋਰਟ ਨੂੰ ਸੁਣਵਾਈ ਮੁਲਤਵੀ ਕਰਦੇ ਹੋਏ ਅਗਲੀ ਤਰੀਕ ਤੈਅ ਕਰਨ ਪਈ । ਹੁਣ ਰਾਊਜ਼ ਐਵੀਨਿਊ ਕੋਰਟ ਵਿਚ ਇਸ ਦੀ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ । ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਵਿਚ ਬਕਾਇਦਾ ਨਿਯੁਕਤ ਕੀਤੇ ਗਏ ਵਕੀਲ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਹੀ ਨੀਟ ਪੇਪਰ ਲੀਕ ਮਾਮਲੇ ਨਾਲ ਜੁੜੇ ਦੋਸ਼ੀ ਵਿਕਾਸ ਅਤੇ ਦਿਨੇਸ਼ ਬਿਵਾਲ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਸੁਣਵਾਈ ਹੋਣੀ ਸੀ ਪਰ ਸੀ.ਬੀ.ਆਈ. ਦੇ ਵਕੀਲ ਦੀ ਗੈਰ ਮੌਜੂਦਗੀ ਕਾਰਨ ਇਸ ਦੀ ਵੀ ਸੁਣਵਾਈ ਨਹੀਂ ਹੋ ਸਕੀ । ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਐਲਾਨ ਕੀਤਾ ਕਿ ਪੇਪਰ ਲੀਕ ਮਾਮਲੇ ਦੀ ਸੁਣਵਾਈ ਫਾਸਟ-ਟਰੈਕ ਅਦਾਲਤ ਵਿਚ ਕੀਤੀ ਜਾਵੇਗੀ ।
ਪਿਛਲੀ ਖ਼ਬਰ ਵਿਰੋਧੀ ਚਰਚਾ ਕਰਨ ਤੋਂ ਕਿਉਂ ਭੱਜ ਰਹੇ - ਰਿਜਿਜੂ ਅਗਲੀ ਖ਼ਬਰ ਗਾਂਧੀਵਾਦੀ ਮਾਰਗ ਅਜੇ ਵੀ ਢੁਕਵਾਂ-ਵਾਂਗਚੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।