02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹੰਗੂ ’ਚ ਅੱਤਵਾਦੀ ਹਮਲੇ ਦੌਰਾਨ ਡੀ. ਐੱਸ. ਪੀ. ਸਮੇਤ 11 ਪੁਲਿਸ ਕਰਮੀ ਹਲਾਕ

ਅਜੀਤ ਡੈਸਕ 31-07-2026

ਅੰਮ੍ਰਿਤਸਰ, 30 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਹੰਗੂ ਜ਼ਿਲ੍ਹੇ ‘ਚ ਖਜ਼ੀਨਾ ਬੰਦਾ ਚੈੱਕ ਪੁਆਇੰਟ ’ਤੇ ਹੋਏ ਅੱਤਵਾਦੀ ਹਮਲੇ ’ਚ ਡੀ. ਐੱਸ. ਪੀ. ਦਯਾਰ ਖ਼ਾਨ ਸਮੇਤ ਘੱਟੋ-ਘੱਟ 11 ਪੁਲਿਸ ਕਰਮਚਾਰੀ ਮਾਰੇ ਗਏ। ਪੁਲਿਸ ਅਧਿਕਾਰੀਆਂ ਅਨੁਸਾਰ ਸੁਰੱਖਿਆ ਬਲਾਂ ਨੇ ਹਮਲੇ ਤੋਂ ਬਾਅਦ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕੀਤੀ। ਗੋਲੀਬਾਰੀ ਦੌਰਾਨ 8 ਅੱਤਵਾਦੀ ਮਾਰੇ ਗਏ ਅਤੇ 6 ਹੋਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਪੁਲਿਸ ਅਧਿਕਾਰੀ (ਡੀ. ਪੀ. ਓ.) ਤਾਰਿਕ ਹਬੀਬ ਨੇ ਪੁਸ਼ਟੀ ਕੀਤੀ ਕਿ ਹਮਲੇ ਦੌਰਾਨ ਹੋਈਆਂ ਝੜਪਾਂ ’ਚ ਕੁੱਲ 28 ਪੁਲਿਸ ਅਧਿਕਾਰੀ ਜ਼ਖ਼ਮੀ ਹੋਏ। ਜ਼ਖ਼ਮੀਆਂ ’ਚ ਡੀ. ਐੱਸ. ਪੀ. ਮੁਜਾਹਿਦ ਹੁਸੈਨ ਅਤੇ 23 ਹੋਰ ਕਰਮਚਾਰੀ ਸ਼ਾਮਿਲ ਹਨ। ਘਟਨਾ ਤੋਂ ਤੁਰੰਤ ਬਾਅਦ ਬਚਾਅ ਟੀਮਾਂ ਅਤੇ ਵਾਧੂ ਸੁਰੱਖਿਆ ਕਰਮਚਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ।
ਪਿਛਲੀ ਖ਼ਬਰ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣ ’ਤੇ ਸਿਆਸਤ ਭਖੀ ਅਗਲੀ ਖ਼ਬਰ ਪਾਕਿ ਮਕਬੂਜ਼ਾ ਕਸ਼ਮੀਰ ’ਚ ਕਤਲੇਆਮ ਕਰਨ ਦੀ ਕਰ ਰਿਹਾ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।