ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)- ਚਾਰ ਅਗਸਤ ਨੂੰ ਫੁਕੇਟ ਤੋਂ ਦਿੱਲੀ ਆ ਰਹੀ ਫਲਾਈਟ, ਜਿਸ ’ਚ ਭਾਰੀ ਝਟਕਿਆਂ ਕਾਰਨ ਜਹਾਜ਼ 300 ਫੁੱਟ ਹੇਠਾਂ ਡਿੱਗ ਗਿਆ ਅਤੇ ਦਿੱਲੀ ਪਹੁੰਚਣ ’ਤੇ 13 ਮੁਸਾਫਰਾਂ ਅਤੇ 4 ਮੈਂਬਰਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ, ਉਡਾ ਰਹੇ ਦੋਵਾਂ ਪਾਇਲਟਾਂ ਦਾ ਡੋਪ ਟੈਸਟ ਕਰਵਾਇਆ ਗਿਆ। ਹਲਕਿਆਂ ਮੁਤਾਬਿਕ ਐਸ.ਓ.ਪੀ. (ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ) ਤਹਿਤ ਕਰਵਾਏ ਗਏ ਪਾਇਲਟਾਂ ਦੇ ਡੋਪ ਟੈਸਟਾਂ ’ਚੋਂ ਇਕ ਦਾ ਟੈਸਟ ਪਾਜ਼ੀਟਿਵ ਆਇਆ ਹੈ ਭਾਵ ਉਹ ਪਾਇਲਟ ਨਸ਼ੇ ’ਚ ਜਹਾਜ਼ ਉਡਾ ਰਿਹਾ ਸੀ। ਹਾਸਿਲ ਜਾਣਕਾਰੀ ਮੁਤਾਬਿਕ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਸਿਵਲ ਹਵਾਬਾਜ਼ੀ ਬਾਰੇ ਨੇਮਬੱਧ ਸੰਸਥਾ ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਕਰ ਰਹੀ ਹੈ। ਘਟਨਾ ਵਾਲੇ ਦਿਨ ਦਿੱਲੀ ਪਹੁੰਚਣ ’ਤੇ ਏਅਰ ਇੰਡੀਆ ਦੇ ਦੋਹਾਂ ਪਾਇਲਟਾਂ ਦਾ ਟੈਸਟ ਕਰਵਾਇਆ ਗਿਆ ਸੀ, ਜਿਸ ’ਚ ਪਾਇਲਟ ਇਨ ਕਮਾਂਡ ਦਾ ਪਹਿਲਾ ਟੈਸਟ ਪਾਜ਼ੀਟਿਵ ਆਇਆ ਹੈ। ਹਾਲਾਂਕਿ ਇਹ ਨਤੀਜਾ ਇਸ ਮਾਮਲੇ ’ਚ ਅੰਤਿਮ ਨਤੀਜਾ ਨਹੀਂ ਹੈ। ਇਕ ਹੋਰ ਟੈਸਟ ਵੀ ਕੀਤਾ ਗਿਆ ਹੈ ਜਿਸ ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਡੀ.ਜੀ.ਸੀ.ਏ. ਕਈ ਪੱਖਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਦਿੱਲੀ-ਫੁਕੇਟ ਉਡਾਣ ਦੇ ਪਾਇਲਟ ਦਾ ਡੋਪ ਟੈਸਟ ਪਾਜ਼ੀਟਿਵ
ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)- ਚਾਰ ਅਗਸਤ ਨੂੰ ਫੁਕੇਟ ਤੋਂ ਦਿੱਲੀ ਆ ਰਹੀ ਫਲਾਈਟ, ਜਿਸ ’ਚ ਭਾਰੀ ਝਟਕਿਆਂ ਕਾਰਨ ਜਹਾਜ਼ 300 ਫੁੱਟ ਹੇਠਾਂ ਡਿੱਗ ਗਿਆ ਅਤੇ ਦਿੱਲੀ ਪਹੁੰਚਣ ’ਤੇ 13 ਮੁਸਾਫਰਾਂ ਅਤੇ 4 ਮੈਂਬਰਾਂ ਨੂੰ...
ਅਜੀਤ ਡੈਸਕ
10-08-2026