ਹੁਣ ਸਰਕਾਰੀ ਕਰਮਚਾਰਨਾਂ 18 ਸਾਲ ਤੋਂ ਵੱਡੇ ਬੱਚੇ ਲਈ ਵੀ ਲੈ ਸਕਣਗੀਆਂ ਚਾਈਲਡ ਕੇਅਰ ਲੀਵ
ਚੰਡੀਗੜ੍ਹ, 13 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਪੀੜਤ ਬੱਚਿਆਂ ਦੇ ਮਾਮਲੇ ਵਿਚ ਸੂਬਾ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਉਨ੍ਹਾਂ ਦੀ ਸਾਂਭ ਸੰਭਾਲ ਲਈ ਛੁੱਟੀ ਲੈਣ ਦੀ ਉਮਰ ਹੱਦ (18 ਤੱਕ ਦੀ ਸ਼ਰਤ) ਖ਼ਤਮ ਕਰ ਦਿੱਤੀ ਹੈ ਤੇ ਹੁਣ ਸਰਕਾਰੀ ਨੌਕਰੀ ਕਰਦੀਆਂ ਇਸਤਰੀਆਂ ਆਪਣੇ 18 ਸਾਲ ਤੋਂ ਵੱਧ ਉਮਰ ਦੇ ਪੀੜਤ ਬੱਚਿਆਂ ਦੀ ਸਾਂਭ ਸੰਭਾਲ ਅਤੇ ਇਲਾਜ ਲਈ ਵਿਭਾਗ ਤੋਂ ਛੁੱਟੀਆਂ ਲੈ ਸਕਦੀਆਂ ਹਨ । ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਕਰਮਚਾਰਨਾਂ ਲਈ ਚਾਈਲਡ ਕੇਅਰ ਲੀਵ (ਬੱਚੇ ਦੀ ਸਾਂਭ ਸੰਭਾਲ ਲਈ ਛੁੱਟੀ) ਲੈਣ ਸੰਬੰਧੀ ਹਦਾਇਤਾਂ ਵਿਚ ਸੋਧ ਕੀਤੀ ਗਈ ਹੈ, ਜਿਹੜੇ ਬੱਚੇ ਸੇਰੇਬ੍ਰਲ ਪਾਲਸੀ (ਦਿਮਾਗੀ ਵਿਕਾਰ), ਔਟਿਜ਼ਮ (ਨਸ ਪ੍ਰਣਾਲੀ ਦਾ ਵਿਗਾੜ), ਇੰਟੈਕਚੁਅਲ ਡਿਸਅਬਿਲਟੀ (ਬੌਧਿਕ ਅਪੰਗਤਾ) ਅਤੇ ਮਲਟੀਪਲ ਡਿਸਅਬਿਲਟੀ (ਬਹੁ ਅਪੰਗਤਾ) ਤੋਂ 100 ਫ਼ੀਸਦ ਪੀੜਤ ਹਨ, ਅਜਿਹੇ ਪੀੜਤ ਬੱਚਿਆਂ ਦੀ ਸਾਂਝ ਸੰਭਾਲ ਅਤੇ ਇਲਾਜ ਲਈ ਪਹਿਲਾਂ 18 ਸਾਲ ਦੇ ਹੋਣ ਤੱਕ ਹੀ ਸਰਕਾਰੀ ਕਰਮਚਾਰਨਾਂ ਨੂੰ ਛੁੱਟੀ ਮਿਲਦੀ ਸੀ, ਪਰ ਹੁਣ ਪੰਜਾਬ ਸਰਕਾਰ ਨੇ ਛੁੱਟੀ ਲੈਣ ਲਈ ਉਮਰ ਦੀ ਉਪਰਲੀ ਹੱਦ 18 ਸਾਲ ਦੀ ਸ਼ਰਤ ਹਟਾ ਦਿੱਤੀ ਹੈ। ਹਲਾਂਕਿ ਅਜਿਹੀ ਛੁੱਟੀ ਲੈਣ ਸੰਬੰਧੀ ਹੋਰ ਸ਼ਰਤਾਂ ਤੇ ਨਿਯਮ ਪਹਿਲਾਂ ਵਾਲੇ ਹੀ ਲਾਗੂ ਰਹਿਣਗੇ ।
ਪੰਜਾਬ ਸਰਕਾਰ ਨੇ ਬੱਚੇ ਦੀ ਸਾਂਭ ਸੰਭਾਲ ਲਈ ਛੁੱਟੀ ਲੈਣ ਦੀ ਉਮਰ ਦੀ ਸ਼ਰਤ ਹਟਾਈ
ਚੰਡੀਗੜ੍ਹ, 13 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਪੀੜਤ ਬੱਚਿਆਂ ਦੇ ਮਾਮਲੇ ਵਿਚ ਸੂਬਾ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਉਨ੍ਹਾਂ ਦੀ ਸਾਂਭ ਸੰਭਾਲ ਲਈ ਛੁੱਟੀ ਲੈਣ ਦੀ ਉਮਰ ਹੱਦ (18 ਤੱਕ ਦੀ ..
ਅਜੀਤ ਡੈਸਕ
14-08-2026