15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਗੋਲੀ ਚੱਲੀ

ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ) -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਗੋਲੀ ਚਲਣ ਦੀ ਖ਼ਬਰ ਮਿਲੀ ਹੈ, ਜਿਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਗੋਲੀ ...

ਅਜੀਤ ਡੈਸਕ 15-08-2026

ਅੰਮ੍ਰਿਤਸਰ, 14  ਅਗਸਤ (ਰੇਸ਼ਮ ਸਿੰਘ) -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਗੋਲੀ ਚਲਣ ਦੀ ਖ਼ਬਰ ਮਿਲੀ ਹੈ, ਜਿਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਗੋਲੀ ਲਗਣ ਕਾਰਨ ਨਿਸ਼ਾਨ ਪੈ ਗਿਆ। ਪੁਲਿਸ ਨੇ ਗੋਲੀ ਦਾ ਖੋਲ ਵੀ ਬਰਾਮਦ ਕਰ ਲਿਆ ਹੈ। ਇਸ ਘਟਨਾ ਉਪਰੰਤ ਪੁਲਿਸ ਵਲੋਂ ਚੌਕਸੀ ਵਰਤਦਿਆਂ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ 12 ਅਗਸਤ ਦੀ ਹੈ, ਜਦੋਂ ਕਿ ਕਰੀਬ 11 ਵਜੇ ਰਾਤ ਨੂੰ ਉਨ੍ਹਾਂ ਦੇ ਇਥੇ ਪ੍ਰਤਾਪ ਨਗਰ ਸਥਿਤ ਘਰ ਦੇ ਬਾਹਰ ਖੜੀ ਕਾਰ ਦੇ ਬੋਨਟ ’ਤੇ ਗੋਲੀ ਲੱਗੀ, ਜਿਸ ਦੀ ਆਵਾਜ਼ ਉਨ੍ਹਾਂ ਦੇ ਘਰ ਦੇ ਸੁਰੱਖਿਆ ਗਾਰਡ ਨੇ ਵੀ ਸੁਣੀ। ਇਸ ਦੌਰਾਨ ਇਕ ਸ਼ੱਕੀ ਵਿਅਕਤੀ ਵੀ ਗਲੀ ’ਚ ਸਕੂਟਰੀ ’ਤੇ ਘੁੰਮਦਾ ਦੇਖਿਆ ਗਿਆ ਸੀ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਸੰਬੰਧੀ  ਬੀਤੀ ਸ਼ਾਮ 13 ਅਗਸਤ ਨੂੂੰ ਸ਼ਾਮ 5 ਵਜੇ ਦੇ ਕਰੀਬ ਪਤਾ ਲੱਗਿਆ। ਜਦੋਂ ਸ੍ਰੀ ਦਰਬਾਰ ਸਾਹਿਬ ਜਾਣ ਲਈ ਉਨ੍ਹਾਂ ਦਾ ਪਰਿਵਾਰ ਤਿਆਰ ਸੀ ਤੇ ਡਰਾਈਵਰ ਗੱਡੀ ਨੇ ਸਾਫ ਕੀਤੀ ਤਾਂ ਬੋਨਟ ’ਤੇ ਗੋਲੀ ਲੱਗਣ ਦਾ ਪਤਾ ਚੱਲਿਆ, ਜਿਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ । ਪੁਲਿਸ ਵਲੋਂ ਵਾਪਰੀ ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਫ. ਆਈ. ਆਰ. ਕਰਨ ’ਚ ਕੀਤੀ ਦੇਰੀ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਿਸ ਅਧਿਕਾਰੀ ਹੀ ਦੱਸ ਸਕਦੇ ਹਨ। ਉਨ੍ਹਾਂ ਸਾਬਕਾ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਵਿਖੇ ਹੋਏ ਹਮਲੇ ਦੀ ਘਟਨਾ ਨੂੰ ਦੁਖਦਾਈ ਦੱਸਿਆ ਤੇ ਕਿਹਾ ਕਿ ਗੁਰਦੁਆਰਿਆਂ ਦੇ ਅੰਦਰ ਹਮਲੇ ਨਹੀਂ ਹੋਣੇ ਚਾਹੀਦੇ । 
ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਪੁਲਿਸ ਕਮਿਸ਼ਨਰ 
ਘਟਨਾ ਦਾ ਜਾਇਜ਼ਾ ਲੈਣ ਉਪਰੰਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਗੋਲੀ ਉਪਰੋਂ ਅਸਮਾਨ ਤੋਂ 90 ਡਿਗਰੀ ਕੋਣ ਨਾਲ ਹੇਠਾਂ ਵੱਲ ਆ ਕੇ ਗੱਡੀ ’ਚ ਲੱਗੀ ਹੈ ਤੇ ਖੋਲ ਤੋਂ 32 ਬੋਰ ਦੀ ਗੋਲੀ ਲਗ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਤ ਵੇਲੇ  ਏ. ਐੱਸ. ਆਈ. ਜਸਵਿੰਦਰ ਸਿੰਘ ਡਿਊਟੀ ’ਤੇ ਸੀ। ਉਨ੍ਹਾਂ ਕਿਹਾ ਕਿ ਇਹ ਹਮਲੇ ਵਰਗੀ ਘਟਨਾ ਨਹੀਂ ਲੱਗਦੀ ਹੈ ਅਤੇ ਹੋ ਸਕਦਾ ਹੈ ਕਿ ਇਹ ਕਿਸੇ ਨੂੰ ਲਾਇਸੰਸ ਹਥਿਆਰ ਨਾਲ ਸ਼ੌਕੀਆ ਫਾਇਰ ਕੀਤਾ ਤੇ ਜਾਂ ਖਾਧੀ-ਪੀਤੀ ਵਰਗੀ ਘਟਨਾ ਉਪੰਰਤ ਗੋਲੀ ਚਲਾਈ, ਜਿਸ ਨਾਲ ਇਹ ਗੋਲੀ ਉਪਰ ਕਿਸੇ ਗਰਿੱਲ ਆਦਿ ਨਾਲ ਵੱਜ ਕੇ ਹੇਠਾਂ ਵੱਲ ਆਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। 

 

ਪਿਛਲੀ ਖ਼ਬਰ 9 ਕੀਰਤੀ ਤੇ 19 ਸ਼ੌਰਿਆ ਚੱਕਰ ਸਮੇਤ 78 ਵੀਰਤਾ ਪੁਰਸਕਾਰਾਂ ਨੂੰ ਪ੍ਰਵਾਨਗੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਹਟਾ ਵਲੋਂ ਪ੍ਰਧਾਨ ਹਰਮੀਤ ਮਾਨ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।