01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵਿਦਿਆਰਥੀ ਚੋਣਾਂ ’ਚ ਏ.ਐੱਸ.ਏ.ਪੀ. ਦਾ ਸ਼ਾਨਦਾਰ ਪ੍ਰਦਰਸ਼ਨ, 8 ’ਚੋਂ 6 ਸੀਟਾਂ ’ਤੇ ਜਿੱਤ

ਚੰਡੀਗੜ੍ਹ, 31 ਅਗਸਤ (ਅਜੀਤ ਬਿਊਰੋ)- ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਪਾਲਿਟਿਕਸ (ਏ.ਐਸ.ਏ.ਪੀ.) ਇਕ ਵੱਡੀ ਤਾਕਤ ਵਜੋਂ ਸਾਹਮਣੇ ਆਈ ਹੈ। ...

ਅਜੀਤ ਡੈਸਕ 01-09-2026

ਚੰਡੀਗੜ੍ਹ, 31 ਅਗਸਤ (ਅਜੀਤ ਬਿਊਰੋ)- ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਪਾਲਿਟਿਕਸ (ਏ.ਐਸ.ਏ.ਪੀ.) ਇਕ ਵੱਡੀ ਤਾਕਤ ਵਜੋਂ ਸਾਹਮਣੇ ਆਈ ਹੈ। ਏ.ਐਸ.ਏ.ਪੀ. ਅਤੇ ਇਸ ਨਾਲ ਜੁੜੇ ਗੱਠਜੋੜ ਦੇ ਉਮੀਦਵਾਰਾਂ ਨੇ 8 ’ਚੋਂ 6 ਅਹਿਮ ਸੀਟਾਂ ’ਤੇ ਜਿੱਤ ਹਾਸਿਲ ਕੀਤੀ ਹੈ। ਈਵਨਿੰਗ ਵਿਭਾਗ ਵਿਚ ਏ.ਐਸ.ਏ.ਪੀ. ਦੇ ਹਰਮਨਪ੍ਰੀਤ ਸਿੰਘ ਖੋਖਰ ਪ੍ਰਧਾਨ ਚੁਣੇ ਗਏ। ਯੂ.ਐਸ.ਓ.-ਏ.ਐਸ.ਏ.ਪੀ. ਗੱਠਜੋੜ ਦੇ ਜੋਬਨਪ੍ਰੀਤ ਸਿੰਘ ਸੋਹੀ ਉਪ-ਪ੍ਰਧਾਨ ਚੁਣੇ ਗਏ, ਜਦਕਿ ਐਸ.ਓ.ਪੀ.ਯੂ.-ਏ.ਐਸ.ਏ.ਪੀ. ਗੱਠਜੋੜ ਦੀ ਸਵਿਤਾਜ ਕੌਰ ਜਨਰਲ ਸਕੱਤਰ ਬਣੀ। ਪ੍ਰਧਾਨ ਦੇ ਅਹੁਦੇ ਦੀ ਚੋਣ ਵਿਚ ਸਟੂਡੈਂਟ ਫਰੰਟ ਦੂਜੇ ਅਤੇ ਏ.ਬੀ.ਵੀ.ਪੀ. ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਸਵੇਰ ਵਾਲੇ (ਮੌਰਨਿੰਗ) ਵਿਭਾਗ ਦੇ ਪ੍ਰਧਾਨ ਦੀ ਚੋਣ ਵਿਚ ਵੀ ਏ.ਐਸ.ਏ.ਪੀ. ਦੂਜੇ ਸਥਾਨ ’ਤੇ ਰਹੀ। ਹਰਮਨਪ੍ਰੀਤ ਸਿੰਘ ਖੋਖਰ ਦੀ ਪ੍ਰਧਾਨ ਵਜੋਂ ਜਿੱਤ, ਜੋਬਨਪ੍ਰੀਤ ਸਿੰਘ ਦੀ ਉਪ-ਪ੍ਰਧਾਨ ਵਜੋਂ ਜਿੱਤ ਅਤੇ ਸਵਿਤਾਜ ਕੌਰ ਦੀ ਜਨਰਲ ਸਕੱਤਰ ਵਜੋਂ ਜਿੱਤ ਨੇ ਈਵਨਿੰਗ ਵਿਭਾਗ ਵਿਚ ਏ.ਐਸ.ਏ.ਪੀ. ਅਤੇ ਇਸ ਦੇ ਸਹਿਯੋਗੀ ਗੱਠਜੋੜ ਨੂੰ ਮਜ਼ਬੂਤ ਸਥਿਤੀ ਵਿਚ ਲਿਆ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਦੇ ਸਵੇਰ ਵਾਲੇ ਵਿਭਾਗ ਦੇ ਨਤੀਜਿਆਂ ਵਿਚ ਵੀ ਏ.ਐਸ.ਏ.ਪੀ. ਗੱਠਜੋੜ ਨੇ ਦੋ ਅਹਿਮ ਅਹੁਦੇ ਜਿੱਤੇ। ਏ.ਐਸ.ਏ.ਪੀ. ਨਾਲ ਗੱਠਜੋੜ ਵਿਚ ਪੀ.ਯੂ.ਡੀ.ਐਫ. ਦੇ ਅਰਮਾਨ ਭਿੰਡਰ ਉਪ-ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਏ.ਐਸ.ਏ.ਪੀ. ਨਾਲ ਗੱਠਜੋੜ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਵਿਸ਼ਾਲ ਬਾਮਲ ਨੇ ਜੁਆਇੰਟ ਸਕੱਤਰ ਦਾ ਅਹੁਦਾ ਜਿੱਤਿਆ। ਮੌਰਨਿੰਗ ਅਤੇ ਈਵਨਿੰਗ ਵਿਭਾਗ ਦੀਆਂ ਚੋਣਾਂ ਦੇ ਨਤੀਜੇ ਕੈਂਪਸ ਦੀ ਵਿਦਿਆਰਥੀ ਰਾਜਨੀਤੀ ਵਿਚ ਏ.ਐਸ.ਏ.ਪੀ. ਦੀ ਵਧ ਰਹੀ ਪਕੜ ਨੂੰ ਦਰਸਾਉਂਦੇ ਹਨ। ਮੌਰਨਿੰਗ ਵਿਭਾਗ ਵਿਚ ਪ੍ਰਧਾਨ ਦਾ ਅਹੁਦਾ ਨਾ ਜਿੱਤ ਸਕਣ ਦੇ ਬਾਵਜੂਦ ਏ.ਐਸ.ਏ.ਪੀ. ਦੂਜੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਈਵਨਿੰਗ ਵਿਭਾਗ ਵਿਚ ਪਾਰਟੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਪ੍ਰਧਾਨ ਸਮੇਤ ਕਈ ਅਹਿਮ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ।

ਪਿਛਲੀ ਖ਼ਬਰ ਦਿੱਲੀ ’ਚ 16 ਸਾਲਾ ਵਿਦਿਆਰਥਣ ਨਾਲ ਚੱਲਦੀ ਬੱਸ ’ਚ ਸਮੂਹਿਕ ਜਬਰ ਜਨਾਹ ਅਗਲੀ ਖ਼ਬਰ ਭਾਰਤ ਨੂੰ ਬਰਕਰਾਰ ਰੱਖਣਾ ਪਵੇਗਾ ਪਾਕਿ ਨਾਲ ‘ਸਿੰਧ ਜਲ ਸਮਝੌਤਾ’-ਸਾਲਸੀ ਅਦਾਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।