01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦਿੱਲੀ ’ਚ 16 ਸਾਲਾ ਵਿਦਿਆਰਥਣ ਨਾਲ ਚੱਲਦੀ ਬੱਸ ’ਚ ਸਮੂਹਿਕ ਜਬਰ ਜਨਾਹ

ਨਵੀਂ ਦਿੱਲੀ, 31 ਅਗਸਤ (ਏਜੰਸੀ)-ਦਿੱਲੀ ’ਚ 16 ਸਾਲ ਦੀ ਇਕ ਵਿਦਿਆਰਥਣ ਨਾਲ ਚੱਲਦੀ ਸਲੀਪਰ ਬੱਸ ’ਚ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 4 ਅਗਸਤ ਦੀ ਦੱਸੀ ਜਾ ਰਹੀ ਹੈ, ਜਦਕਿ ...

ਅਜੀਤ ਡੈਸਕ 01-09-2026

ਨਵੀਂ ਦਿੱਲੀ, 31 ਅਗਸਤ (ਏਜੰਸੀ)-ਦਿੱਲੀ ’ਚ 16 ਸਾਲ ਦੀ ਇਕ ਵਿਦਿਆਰਥਣ ਨਾਲ ਚੱਲਦੀ ਸਲੀਪਰ ਬੱਸ ’ਚ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 4 ਅਗਸਤ ਦੀ ਦੱਸੀ ਜਾ ਰਹੀ ਹੈ, ਜਦਕਿ ਪੁਲਿਸ ਨੇ ਇਸ ਬਾਰੇ 31 ਅਗਸਤ ਨੂੰ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਪੀੜਤ ਵਿਦਿਆਰਥਣ ਗ੍ਰੇਟਰ ਨੋਇਡਾ ਦੇ ਪਰੀ ਚੌਕ ਤੋਂ ਬੱਸ ’ਚ ਸਵਾਰ ਹੋਈ ਸੀ। ਦੋਸ਼ੀਆਂ ਨੇ ਉਸ ਨੂੰ ਕਸ਼ਮੀਰੀ ਗੇਟ ’ਤੇ ਬੱਸ ਤੋਂ ਉਤਾਰ ਦਿੱਤਾ। ਇਸ ਦੌਰਾਨ ਬੱਸ ਕਰੀਬ 47 ਕਿਲੋਮੀਟਰ ਤੱਕ ਚੱਲਦੀ ਰਹੀ। ਬੱਸ ਦੀਆਂ ਖਿੜਕੀਆਂ ’ਤੇ ਪਰਦੇ ਲੱਗੇ ਹੋਏ ਸਨ। ਪੁਲਿਸ ਨੇ ਬੱਸ ਦੇ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ।  ਪੀੜਤ ਵਿਦਿਆਰਥਣ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ 11ਵੀਂ ਜਮਾਤ ਵਿੱਚ ਪੜ੍ਹਦੀ ਹੈ।  ਅਧਿਕਾਰੀਆਂ ਨੇ ਦੱਸਿਆ ਕਿ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਦੱਸਿਆ ਕਿ ਜਦੋਂ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਤਾਂ ਬੱਸ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਇਹ ਅਪਰਾਧ, ਜਿਸ ਨੇ ਦਿੱਲੀ ’ਚ 2012 ਦੇ ਸਮੂਹਕ ਜਬਰ ਜਨਾਹ ਅਤੇ ਕਤਲ ਨਿਰਭਿਆ ਕੇਸ ਦੇ ਜ਼ਖਮ ਮੁੜ ਉਕੇਰ ਦਿੱਤੇ ਹਨ, 4 ਅਗਸਤ ਦੀ ਰਾਤ ਨੂੰ ਵਾਪਰਿਆ ਸੀ। ਉਧਰ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਵੈ-ਨੋਟਿਸ ਲਿਆ ਹੈ ਤੇ ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਨੂੰ ਤੇਜ਼ ਜਾਂਚ ਸ਼ੁਰੂ ਕਰਨ ਤੇ ਸੱਤ ਦਿਨਾਂ ਦੇ ਅੰਦਰ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਿਛਲੀ ਖ਼ਬਰ ਢੱਕ ਮਜਾਰਾ ਦੇ ਕਈ ਪਰਿਵਾਰ ਹੋਏ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਵਿਦਿਆਰਥੀ ਚੋਣਾਂ ’ਚ ਏ.ਐੱਸ.ਏ.ਪੀ. ਦਾ ਸ਼ਾਨਦਾਰ ਪ੍ਰਦਰਸ਼ਨ, 8 ’ਚੋਂ 6 ਸੀਟਾਂ ’ਤੇ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।