11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ-ਮੋਦੀ

ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)- ‘ਭਾਰਤ ਅੰਤਰਰਾਸ਼ਟਰੀ ਕਾਨੂੰਨਾਂ ’ਤੇ ਆਧਾਰਿਤ ਸੁਰੱਖਿਅਤ ਅਤੇ ਟਿਕਾਊ ਪੁਲਾੜ ਡੋਮੇਨ ਦਾ ਸਮਰਥਨ ਕਰਦਾ ਹੈ। ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਹਨ ਅਤੇ ਸਾਡੀ ਜ਼ਿੰਮੇਵਾਰੀ ..

ਅਜੀਤ ਡੈਸਕ 11-09-2026

ਕਿਹਾ, ਭਾਰਤ ਦਾ ਟੀਚਾ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਅਤੇ 2040 ਤੱਕ ਇਕ ਭਾਰਤੀ ਨੂੰ ਚੰਦਰਮਾ ਤੱਕ ਪਹੁੰਚਾਉਣਾ

ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)- ‘ਭਾਰਤ ਅੰਤਰਰਾਸ਼ਟਰੀ ਕਾਨੂੰਨਾਂ ’ਤੇ ਆਧਾਰਿਤ ਸੁਰੱਖਿਅਤ ਅਤੇ ਟਿਕਾਊ ਪੁਲਾੜ ਡੋਮੇਨ ਦਾ ਸਮਰਥਨ ਕਰਦਾ ਹੈ। ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਹਨ ਅਤੇ ਸਾਡੀ ਜ਼ਿੰਮੇਵਾਰੀ ਸਾਂਝੀ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬੀਜਿੰਗ ਵਿਖੇ ਹੋ ਰਹੇ ਅੰਤਰਰਾਸ਼ਟਰੀ ਪੁਲਾੜ ਸਿਖ਼ਰ ਸੰਮੇਲਨ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਕਤ ਬਿਆਨ ਦਿੱਤਾ। ਉਨ੍ਹਾਂ ਭਾਰਤ ਦੇ ਪੁਲਾੜ ਭਵਿੱਖ ਨੂੰ ਲੈ ਕੇ 2035 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਅਤੇ 2040 ਤੱਕ ਭਾਰਤੀ ਨੂੰ ਚੰਦਰਮਾ ’ਤੇ ਪਹੁੰਚਾਉਣ ਦਾ ਟੀਚਾ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨਕ ਡੇਟਾ ਦੀ ਵਰਤੋਂ ਖੁੱਲ੍ਹੇਪਣ ਅਤੇ ਇਮਾਨਦਾਰੀ ਦੇ ਨਾਲ ਸਾਂਝੇ ਟੀਚੇ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫਰਾਂਸ ਅਤੇ ਹੋਰ ਦੇਸ਼ਾਂ ਨਾਲ ਭਾਰਤ ਦੀ ਅਗਲੀ ਪੀੜ੍ਹੀ ਦੇ ਪੁਲਾੜ ਖੋਜ ’ਚ ਹਿੱਸੇਦਾਰ ਬਣਨ ਦਾ ਸੱਦਾ ਦਿੰਦੇ ਹਾਂ। ਮੋਦੀ ਨੇ ਫਰਾਂਸ ਨਾਲ ਪੁਰਾਣੀ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਕਿ 1960 ਦੇ ਦਹਾਕੇ ’ਚ ਥੁੰਬਾ ’ਚ ਭਾਰਤੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਦੇ ਸਮੇਂ ਤੋਂ ਫਰਾਂਸ ਇਕ ਭਰੋਸੇਮੰਦ ਸਾਂਝੇਦਾਰ ਰਿਹਾ ਹੈ। ਅੱਜ ਸਾਡਾ ਸਹਿਯੋਗ ਧਰਤੀ ਦੀ ਖੋਜ ਅਤੇ ਉੱਨਤ ਤਕਨੀਕਾਂ ਨਾਲ ਫੈਲਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ’ਚ ਭਾਰਤ ਦੀਆਂ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ, ਜਿਸ ’ਚ ਉਨ੍ਹਾਂ ਚੰਦਰਯਾਨ-3, ਆਦਿੱਤਯ-ਐਲ 1 ਦਾ ਹਵਾਲਾ ਦਿੱਤਾ। ਉਨ੍ਹਾਂ ਭਾਰਤ ’ਚ ਪੁਲਾੜ ਦੇ ਭਵਿੱਖ ਨੂੰ ਲੈ ਕੇ ਵੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਾਡਾ ਟੀਚਾ 2035 ਤੱਕ ਇਕ ਭਾਰਤੀ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਅਤੇ 2040 ਤੱਕ ਇਕ ਭਾਰਤੀ ਨੂੰ ਚੰਦਰਮਾ ’ਤੇ ਭੇਜਣਾ ਹੈ।



 

ਪਿਛਲੀ ਖ਼ਬਰ 13 ਸਾਲ ਤੋਂ ਫ਼ਰਾਰ ਹਰਨੇਕ ਸਿੰਘ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਦਿੱਲੀ ਹਵਾਈ ਅੱਡੇ ’ਤੇ ਸੀ.ਬੀ.ਆਈ. ਨੇ ਕੀਤਾ ਗ੍ਰਿਫ਼ਤ... ਅਗਲੀ ਖ਼ਬਰ ਚਿਦੰਬਰਮ ਨੇ ਬ੍ਰਿਕਸ ਸੰਮੇਲਨ ’ਤੇ ਉਠਾਏ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।