11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੂੰ ਮਿਲੀ ਇਕ ਹੋਰ ਜ਼ਿੰਮੇਵਾਰੀ

ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਨੇ ਵੀਰਵਾਰ ਨੂੰ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦਾ ਐਲਾਨ ਕੀਤਾ ਹੈ, ਜਿਸ ’ਚ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੂੰ ਐਸ.ਟੀ. ਮੋਰਚੇ ਦੀ ਜ਼ਿੰਮੇਵਾਰੀ ਦਿੱਤੀ ਗਈ ...

ਅਜੀਤ ਡੈਸਕ 11-09-2026

* ਪੂਨੀਆ ਨੂੰ ਐਸ.ਟੀ. ਮੋਰਚੇ ਦਾ ਇੰਚਾਰਜ ਬਣਾਇਆ * ਭਾਜਪਾ ਨੇ ਐਲਾਨੇ 7 ਮੋਰਚਾ ਇੰਚਾਰਜ
ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਨੇ ਵੀਰਵਾਰ ਨੂੰ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦਾ ਐਲਾਨ ਕੀਤਾ ਹੈ, ਜਿਸ ’ਚ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੂੰ ਐਸ.ਟੀ. ਮੋਰਚੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਜਪਾ ਵਲੋਂ ਐਲਾਨੇ ਗਏ ਹੋਰ ਇੰਚਾਰਜ ’ਚ ਹਰੀਸ਼ ਦਿਵੇਦੀ ਨੂੰ ਯੁਵਾ ਮੋਰਚਾ, ਡੀ. ਪੁਰੰਦੇਸ਼ਵਰੀ ਨੂੰ ਮਹਿਲਾ ਮੋਰਚਾ, ਸੰਜੇ ਭਾਟੀਆ ਨੂੰ ਐਸ.ਸੀ. ਮੋਰਚਾ, ਬੈਜਯੰਤ ਪਾਂਡਾ ਨੂੰ ਓ.ਬੀ.ਸੀ. ਮੋਰਚਾ, ਲਾਲ ਸਿੰਘ ਆਰਿਆ ਨੂੰ ਕਿਸਾਨ ਮੋਰਚਾ ਅਤੇ ਗਜੇਂਦਰ ਪਟੇਲ ਨੂੰ ਘੱਟ ਗਿਣਤੀ ਬਾਰੇ ਮੋਰਚੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਸਾਰੇ ਆਗੂ ਮੋਰਚਿਆਂ ਦੀ ਕਾਰਜਕਾਰਨੀ ਬਣਾਉਣ, ਸੂਬਿਆਂ ਦੇ ਇੰਚਾਰਜ ਤੈਅ ਕਰਨ ਅਤੇ ਸੂਬਿਆਂ ’ਚ ਮੋਰਚੇ ਦੀ ਟੀਮ ਬਣਾਉਣ ’ਚ ਮਦਦ ਕਰਨਗੇ। ਇਨ੍ਹਾਂ ਮੋਰਚਾ ਇੰਚਾਰਜਾਂ ’ਚੋਂ ਮੱਧ ਪ੍ਰਦੇਸ਼ ਤੋਂ ਦੋ ਅਤੇ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਤੋਂ ਇਕ-ਇਕ ਇੰਚਾਰਜ ਹੈ, ਜਿਥੇ ਸਤੀਸ਼ ਪੂਨੀਆ ਰਾਜਸਥਾਨ ਨਾਲ ਸੰਬੰਧ ਰੱਖਦੇ ਹਨ ਅਤੇ ਰਾਜਸਥਾਨ ਭਾਜਪਾ ਪ੍ਰਧਾਨ ਰਹਿ ਚੁੱਕੇ ਹਨ, ਉਥੇ ਹਰੀਸ਼ ਦਿਵੇਦੀ ਉੱਤਰ ਪ੍ਰਦੇਸ਼ ਦੇ ਬਸਤੀ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਸੰਜੇ ਭਾਟੀਆ ਹਰਿਆਣਾ ਦੇ ਕਰਨਾਲ ਤੋਂ ਲੋਕ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ। ਵੈਜਯੰਤ ਪਾਂਡਾ ਓਡੀਸ਼ਾ ਦੇ ਕੇਂਦਰਾਪਾੜਾ ਤੋਂ ਲੋਕ ਸਭਾ ਸੰਸਦ ਮੈਂਬਰ ਹਨ।

ਪਿਛਲੀ ਖ਼ਬਰ ਤੂਰ ਬੰਜਾਰਾ ’ਚ ਦਲਿਤ ਪਰਿਵਾਰ ਦੇ ਦੁੱਖ ’ਤੇ ਸਿਆਸੀ ਪਾਰਟੀਆਂ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ-ਸਿਸੋਦੀਆ ਅਗਲੀ ਖ਼ਬਰ 13 ਸਾਲ ਤੋਂ ਫ਼ਰਾਰ ਹਰਨੇਕ ਸਿੰਘ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਦਿੱਲੀ ਹਵਾਈ ਅੱਡੇ ’ਤੇ ਸੀ.ਬੀ.ਆਈ. ਨੇ ਕੀਤਾ ਗ੍ਰਿਫ਼ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।