ਨਵੀਂ ਦਿੱਲੀ ’ਚ 11 ਤੋਂ 13 ਸਤੰਬਰ ਤੱਕ ਹੋਣ ਵਾਲੇ ਬ੍ਰਿਕਸ ਸੰਮੇਲਨ ਦੇ ਮੱਦੇਨਜ਼ਰ ਪੁਖ਼ਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ, ਜਿਸ ਲਈ ਪੂਰੀ ਦਿੱਲੀ ’ਚ 7000 ਦੇ ਕਰੀਬ ਸੁਰੱਖਿਆ ਮੁਲਾਜ਼ਮਾਂ, 4800 ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ., ਵੀ.ਵੀ.ਆਈ.ਪੀ. ਕਾਫ਼ਲਿਆਂ ਦੀ ਜੀ.ਪੀ.ਐਸ. ਟ੍ਰੈਕਿੰਗ ਆਦਿ ਰਾਹੀਂ ਵੀ ਨਿਗਰਾਨੀ ਰੱਖੀ ਜਾਵੇਗੀ। ਆਮ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ 22 ਮੁੱਖ ਬਦਲਵੇਂ ਰਾਹ ਅਤੇ 35 ਤੋਂ ਜ਼ਿਆਦਾ ਮੁੱਖ ਸੜਕਾਂ ਦੀ ਪਛਾਣ ਕੀਤੀ ਗਈ ਹੈ।
ਭਾਰਤ ਮੰਡਪਮ ਦੇ 5 ਕਿੱਲੋਮੀਟਰ ਦੇ ਘੇਰੇ ’ਚ ਬਹੁ ਪੱਧਰੀ ਸੁਰੱਖਿਆ
ਭਾਰਤ ਮੰਡਪਮ ਜਿਥੇ ਬ੍ਰਿਕਸ ਸੰਮੇਲਨ ਹੋਣਾ ਹੈ, ਦੇ ਆਸਪਾਸ ਤਕਰੀਬਨ 5 ਕਿੱਲੋਮੀਟਰ ਦੇ ਘੇਰੇ ’ਚ ਸੁਰੱਖਿਆ ਵਿਵਸਥਾ ਬਹੁ ਪੱਧਰੀ ਕੀਤੀ ਗਈ ਹੈ। ਸੁਰੱਖਿਆ ਦੇ ਬਾਹਰੀ ਘੇਰੇ ’ਚ ਦਿੱਲੀ ਪੁਲਿਸ ਅਤੇ ਨੀਮ ਫ਼ੌਜੀ ਦਲਾਂ ਦੇ ਜਵਾਨ ਤਾਇਨਾਤ ਰਹਿਣਗੇ। ਉਸ ਤੋਂ ਬਾਅਦ ਭਾਰਤ ਮੰਡਪਮ ਦੇ ਆਸਪਾਸ ਅਤੇ ਅੰਦਰ ਦੇ ਹਿੱਸਿਆਂ ’ਚ ਐਨ.ਐਸ.ਜੀ. ਕਮਾਂਡੋ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਜਵਾਨ ਸੁਰੱਖਿਆ ਸੰਭਾਲਣਗੇ। ਜਦਕਿ ਭਾਰਤ ਮੰਡਪਮ ਦੀ ਅੰਦਰਲੀ ਸੁਰੱਖਿਆ ਵਿਵਸਥਾ ’ਚ ਦਿੱਲੀ ਪੁਲਿਸ ਦੇ ਨਾਲ ਆਈ.ਬੀ., ਐਸ.ਪੀ.ਜੀ. ਅਤੇ ਐਨ.ਐਸ.ਜੀ. ਸਮੇਤ ਹੋਰ ਏਜੰਸੀਆਂ ਵੀ ਸ਼ਾਮਿਲ ਹੋਣਗੀਆਂ। ਬ੍ਰਿਕਸ ਸੰਮੇਲਨ ਲਈ ਦਿੱਲੀ ’ਚ ਤਕਰੀਬਨ 7 ਹਜ਼ਾਰ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਭਾਰਤ ਮੰਡਪਮ, ਹੋਟਲਾਂ, ਵੀ.ਵੀ.ਆਈ.ਪੀ. ਰੂਟਾਂ, ਸੰਵੇਦਨਸ਼ੀਲ ਥਾਵਾਂ ਅਤੇ ਹੋਰ ਅਹਿਮ ਪੁਆਇੰਟਾਂ ’ਤੇ ਹੋਣਗੇ।