16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਸੂਦ ਅਜ਼ਹਰ ’ਤੇ 70 ਲੱਖ ਦੇ ਇਨਾਮ ਬਾਰੇ ਪਾਕਿ ਦਾ ਨਵਾਂ ਐਲਾਨ ਭਾਰਤ ਵਲੋਂ ਡਰਾਮੇਬਾਜ਼ੀ ਕਰਾਰ

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦੇ ਇਨਾਮ ਬਾਰੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਤੇ ਇਸਲਾਮਾਬਾਦ ਤੋਂ ਅੱਤਵਾਦ ਵਿਰੁੱਧ ਲੜਨ ਲਈ ਠੋਸ ...

ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦੇ ਇਨਾਮ ਬਾਰੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਤੇ ਇਸਲਾਮਾਬਾਦ ਤੋਂ ਅੱਤਵਾਦ ਵਿਰੁੱਧ ਲੜਨ ਲਈ ਠੋਸ ਕਾਰਵਾਈ ਦੀ ਮੰਗ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਵਲੋਂ ਅਜਿਹੀ ਡਰਾਮੇਬਾਜ਼ੀ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਅਤੀਤ ’ਚ ਵੀ ਅਜਿਹੀਆਂ ਚਾਲਾਂ ਦੇਖੀਆਂ ਹਨ। ਜੈਸਵਾਲ ਨੇ ਅੱਗੇ ਕਿਹਾ ਕਿ ਅੱਤਵਾਦ ਨੂੰ ਰਾਜ ਪੱਧਰ ’ਤੇ ਸਮਰਥਨ ਦੇਣ ਵਾਲੇ ਦੇਸ਼ ਵਲੋਂ ਅਜਿਹੇ ਝੂਠੇ ਐਲਾਨ ਕਰਨ ਦਾ ਮਤਲਬ ਕੀ ਹੈ।

ਪਿਛਲੀ ਖ਼ਬਰ ਪਾਕਿਸਤਾਨ ਦੀਆਂ 14 ਚੌਕੀਆਂ ’ਤੇ ਬੀ.ਐੱਲ.ਏ. ਵਲੋਂ ਕਬਜ਼ੇ ਦਾ ਦਾਅਵਾ ਹਥਿਆਰ ਲੁੱਟ ਕੇ ਚੌਕੀਆਂ ਕੀਤੀਆਂ ਤਬਾਹ ਅਗਲੀ ਖ਼ਬਰ ਬਲੋਚਾਂ ਨੇ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ’ਤੇ ਜਤਾਇਆ ਦਾਅਵਾ ਇਲਾਕਿਆਂ ਨੂੰ ਬਲੋਚਿਸਤਾਨ ਦੇ ਨਕਸ਼ੇ ’ਚ ਸ਼ਾਮਿਲ ਕਰਨ ਲਈ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।