18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ ਖੰਘ ਦੀ ਦਵਾਈ

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)- ਖੰਘ ਦੀ ਦਵਾਈ ਦੀ ਖੁੱਲ੍ਹੇਆਮ ਵਿਕਰੀ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਨੇ ਨਵੇਂ ਨੇਮ ਦਾ ਪ੍ਰਸਤਾਵ ਦਿੱਤਾ ਹੈ, ਜਿਸ ਮੁਤਾਬਿਕ ਖੰਘ ਦੀ ਦਵਾਈ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ...

ਅਜੀਤ ਡੈਸਕ 18-09-2026

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)- ਖੰਘ ਦੀ ਦਵਾਈ ਦੀ ਖੁੱਲ੍ਹੇਆਮ ਵਿਕਰੀ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਨੇ ਨਵੇਂ ਨੇਮ ਦਾ ਪ੍ਰਸਤਾਵ ਦਿੱਤਾ ਹੈ, ਜਿਸ ਮੁਤਾਬਿਕ ਖੰਘ ਦੀ ਦਵਾਈ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਵੇਚੀ ਜਾਵੇਗੀ। ਇਹ ਨੇਮ ਨਸ਼ੇ ਲਈ ਖੰਘ ਦੀ ਦਵਾਈ ਦੀ ਵਰਤੋਂ ਰੋਕਣ ਅਤੇ ਵੱਡਿਆਂ ਲਈ ਬਣੀ ਖੰਘ ਦੀ ਦਵਾਈ ਬੱਚਿਆਂ ਨੂੰ ਦੇਣ ’ਤੇ ਠੱਲ੍ਹ ਪਾਉਣ ਲਈ ਲਿਆਂਦੇ ਜਾਣਗੇ। ਹਲਕਿਆਂ ਮੁਤਾਬਿਕ ਸਰਕਾਰ ਨੇ ਲਾਈਸੈਂਸ ਵਾਲੀ ਰਿਟੇਲ ਦੁਕਾਨਾਂ ’ਤੇ ਸੀ.ਸੀ.ਟੀ.ਵੀ. ਲਗਾਉਣ ਦਾ ਪ੍ਰਸਤਾਵ ਦਿੱਤਾ ਹੈ, ਜਿਸ ’ਚ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ 3 ਮਹੀਨੇ ’ਤੇ ਸੁਰੱਖਿਅਤ ਰੱਖਣੀ ਹੋਵੇਗੀ ਜਦਕਿ ਥੋਕ ਵਿਕਰੀ ’ਤੇ ਇਹ ਨੇਮ ਲਾਗੂ ਨਹੀਂ ਹਨ। ਸਰਕਾਰ ਵਲੋਂ ਇਹ ਪ੍ਰਸਤਾਵ ਡਰੱਗਜ਼ ਰੂਲ 1945 ’ਚ ਬਦਲਾਅ ਕਰਨ ਤੋਂ ਬਾਅਦ ਤਿਆਰ ਕੀਤੇ ਖਰੜੇ ’ਚ ਦਿੱਤੇ ਗਏ ਹਨ।

ਪਿਛਲੀ ਖ਼ਬਰ ਭਾਜਪਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 2007-17 ਦੌਰਾਨ ਆਪਣੀ ਭੂਮਿਕਾ ਦਾ ਜਵਾਬ ਦੇਵੇ-ਪੰਨੂ ਅਗਲੀ ਖ਼ਬਰ ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਟਾਟਾ ਸੰਨਜ਼ ਦੇ ਚੇਅਰਮੈਨ ਬਣੇ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।