20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ਸਿਸਟਮ’ ਨਹੀਂ ਚਾਹੁੰਦਾ ਕਿ ਵਿਦਿਆਰਥੀ ਸਵਾਲ ਪੁੱਛਣ-ਰਾਹੁਲ

ਇੰਦੌਰ, 19 ਸਤੰਬਰ (ਪੀ.ਟੀ.ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ‘ਸਿਸਟਮ’ ਨੇ ਪੂਰੇ ਦੇਸ਼ ’ਤੇ ਕਬਜ਼ਾ ਕਰ ਲਿਆ ਹੈ ਤੇ ਇਹ ਨਹੀਂ ਚਾਹੁੰਦਾ ਕਿ ਵਿਦਿਆਰਥੀ ਸਵਾਲ ਉਠਾਉਣ। ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਦੇ ਇੰਦੌਰ ’ਚ ਆਪਣੇ ਨੌਜਵਾਨ ...

ਅਜੀਤ ਡੈਸਕ 20-09-2026

ਇੰਦੌਰ, 19 ਸਤੰਬਰ (ਪੀ.ਟੀ.ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ‘ਸਿਸਟਮ’ ਨੇ ਪੂਰੇ ਦੇਸ਼ ’ਤੇ ਕਬਜ਼ਾ ਕਰ ਲਿਆ ਹੈ ਤੇ ਇਹ ਨਹੀਂ ਚਾਹੁੰਦਾ ਕਿ ਵਿਦਿਆਰਥੀ ਸਵਾਲ ਉਠਾਉਣ। ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਦੇ ਇੰਦੌਰ ’ਚ ਆਪਣੇ ਨੌਜਵਾਨ ਸੰਪਰਕ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਵਿਦਿਆਰਥੀ ਹੀ ਦੇਸ਼ ’ਚੋਂ ਨਫ਼ਰਤ ਦੂਰ ਕਰ ਸਕਦੇ ਹਨ, ਨਾ ਕਿ ‘ਅੰਧਭਗਤ’। ਇਸ ਸਮਾਗਮ ’ਚ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਮੁੱਦੇ ਉਠਾਏ, ਜਿਨ੍ਹਾਂ ਵਿਚ ਓ.ਬੀ.ਸੀ. ਕੋਟੇ ’ਚ ਵਾਧੇ ਨੂੰ ਲੈ ਕੇ ਕਾਨੂੰਨੀ ਮਾਮਲਿਆਂ ਕਾਰਨ ਸਰਕਾਰੀ ਅਸਾਮੀਆਂ ’ਤੇ 13 ਫੀਸਦੀ ਭਰਤੀ ’ਤੇ ਲੱਗੀ ਰੋਕ ਦਾ ਮੁੱਦਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਭਾਰਤ ਦਾ ਭਵਿੱਖ ਹਨ ਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਦੇਸ਼ ਮਜ਼ਬੂਤ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦੀ ਨੀਂਹ ਹਨ। ਇਸ ਪ੍ਰੋਗਰਾਮ ’ਚ ਨੌਜਵਾਨਾਂ ਵਿਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ‘ਰਾਹੁਲ ਗਾਂਧੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ।

ਪਿਛਲੀ ਖ਼ਬਰ ਡੂਸੂ ਚੋਣਾਂ ’ਚ ਏ.ਬੀ.ਵੀ.ਪੀ. ਨੇ ਤਿੰਨ ਸੀਟਾਂ ’ਤੇ ਕੀਤਾ ਕਬਜ਼ਾ ਆਜ਼ਾਦ ਉਮੀਦਵਾਰ ਦੀਪਾਂਸ਼ੂ ਬਣੇ ਉਪ-ਪ੍ਰਧਾਨ ਅਗਲੀ ਖ਼ਬਰ ਮਮਤਾ ਧੜੇ ਵਲੋਂ ਸੁਪਰੀਮ ਕੋਰਟ ’ਚ ਦੋ ਪਟੀਸ਼ਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।