ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਪ੍ਰੈੱਸ ਰਿਲੀਜ਼ ਤੋਂ ਸਪੱਸ਼ਟ ਹੁੰਦਾ ਹੈ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਖ਼ਿਲਾਫ਼ ਕੋਈ ਐੱਫ.ਆਈ.ਆਰ ਜਾਂ ਮੁੱਖ ਅਪਰਾਧ ਦਰਜ ਨਹੀਂ ਹੈ, ਜਿਸ ਨਾਲ ਇਸ ਗ਼ੈਰ-ਕਾਨੂੰਨੀ ਛਾਪੇਮਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਇੱਕ ਬਿਆਨ ਵਿਚ ‘ਆਪ’ ਨੇ ਕਿਹਾ ਕਿ ਈ.ਡੀ. ਨੇ ਖ਼ੁਦ ਆਪਣੇ ਪ੍ਰੈੱਸ ਰਿਲੀਜ਼ ਵਿਚ ਮੰਨਿਆ ਹੈ ਕਿ ਜਿਸ ਕੇਸ ਦੀ ਉਹ ਜਾਂਚ ਕਰ ਰਹੀ ਹੈ, ਉਹ ‘ਤਿਰੂਪਤੀ ਇਨਫਰਾ ਪ੍ਰੋਜੈਕਟਸ’ ਨਾਲ ਸੰਬੰਧਿਤ ਬੈਂਕ ਧੋਖਾਧੜੀ ਦੀ ਸੀ.ਬੀ.ਆਈ.ਦੀ ਐੱਫ.ਆਈ.ਆਰ. ’ਤੇ ਆਧਾਰਿਤ ਹੈ। ਉਸ ਕੇਸ ਦਾ ਗਮਾਡਾ ਜਾਂ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ। ਇਸ ਦੇ ਬਾਵਜੂਦ ਏਜੰਸੀ ਨੇ ਇਸ ਨੂੰ ਬਹਾਨਾ ਬਣਾ ਕੇ ਗਮਾਡਾ ਦੇ ਦਫ਼ਤਰ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋ ਕੇ ਇਸ ਦੇ ਦਸਤਾਵੇਜ਼ ਤੇ ਡਾਟਾ ਜ਼ਬਤ ਕੀਤਾ ਅਤੇ ਪੰਜਾਬ ਸਰਕਾਰ ਦੀ ਇਸ ਅਥਾਰਟੀ ਦੇ ਕੰਮਕਾਜ ਨੂੰ ਤਿੰਨ ਦਿਨਾਂ ਤੱਕ ਠੱਪ ਰੱਖਿਆ। ‘ਆਪ’ ਨੇ ਕਿਹਾ ਕਿ 50 ਘੰਟਿਆਂ ਤੋਂ ਵੱਧ ਚੱਲੀ ਇਸ ਗ਼ੈਰ-ਕਾਨੂੰਨੀ ਛਾਪੇਮਾਰੀ ਵਿਚ ਈ.ਡੀ. ਦੇ ਹੱਥ ਕੁਝ ਨਹੀਂ ਲੱਗਾ। ਹੁਣ ਭਾਜਪਾ ਬਿਨ੍ਹਾਂ ਕਿਸੇ ਆਧਾਰ ਦੇ ਸਿਆਸੀ ਬਿਆਨਬਾਜ਼ੀ ਘੜਨ ਦੀ ਕੋਸ਼ਿਸ਼ ਕਰ ਰਹੀ ਹੈ। ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਪਾਰਟੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੀ ਗਮਾਡਾ ਅਧਿਕਾਰੀਆਂ ਨਾਲ ਮੁਲਾਕਾਤ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ, ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਗਮਾਡਾ ਦੇ ਕਿਸੇ ਵੀ ਪ੍ਰੋਜੈਕਟ ਜਾਂ ਸਰਕਾਰੀ ਕੰਮਕਾਜ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।
ਈ.ਡੀ. ਦੇ ਪ੍ਰੈੱਸ ਰਿਲੀਜ਼ ਨੇ ਪੋਲ ਖੋਲ੍ਹੀ, ਗਮਾਡਾ ਖ਼ਿਲਾਫ਼ ਕੋਈ ਐੱਫ.ਆਈ.ਆਰ ਜਾਂ ਮੁੱਖ ਅਪਰਾਧ ਨਹੀਂ- ‘ਆਪ’
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਪ੍ਰੈੱਸ ਰਿਲੀਜ਼ ਤੋਂ ਸਪੱਸ਼ਟ ਹੁੰਦਾ ਹੈ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਖ਼ਿਲਾਫ਼ ਕੋਈ ਐੱਫ.ਆਈ.ਆਰ ਜਾਂ ਮੁੱਖ ਅਪਰਾਧ ...
ਅਜੀਤ ਡੈਸਕ
25-09-2026