29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐਫ਼.ਬੀ.ਆਈ. ਨੇ ਗੈਂਗਸਟਰ ਗੋਲਡੀ ਬਰਾੜ ਨੂੰ 10 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ’ਚ ਕੀਤਾ ਸ਼ਾਮਿਲ

ਐਫ਼.ਬੀ.ਆਈ. ਨੇ ਗੈਂਗਸਟਰ ਗੋਲਡੀ ਬਰਾੜ ਨੂੰ 10 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ’ਚ ਕੀਤਾ ਸ਼ਾਮਿਲ

ਅਜੀਤ ਡੈਸਕ 29-09-2026

ਵਾਸ਼ਿੰਗਟਨ, 28 ਸਤੰਬਰ (ਪੀ.ਟੀ.ਆਈ.)-ਐਫ. ਬੀ. ਆਈ. ਨੇ ਸੋਮਵਾਰ ਨੂੰ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ’ ਦੀ ਸੂਚੀ ’ਚ ਸ਼ਾਮਿਲ ਕੀਤਾ ਤੇ ਉਸਦੀ ਗ੍ਰਿਫ਼ਤਾਰੀ ’ਚ ਮਦਦ ਕਰਨ ਵਾਲੀ ਜਾਣਕਾਰੀ ਲਈ 10 ਲੱਖ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ। ਐਫ.ਬੀ.ਆਈ. ਨੇ ਕਿਹਾ ਕਿ ਸਤਿੰਦਰਜੀਤ ਸਿੰਘ ‘ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਸਮੂਹ’ ’ਚ ਸ਼ਮੂਲੀਅਤ ਲਈ ਲੋੜੀਂਦਾ ਹੈ; ਇਹ ਸਮੂਹ ਦੱਖਣੀ ਕੈਲੀਫੋਰਨੀਆ ਅਤੇ ਪੂਰੇ ਅਮਰੀਕਾ ਤੇ ਕੈਨੇਡਾ ’ਚ ਕਈ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ’ਚ ਸ਼ਾਮਿਲ ਦੱਸਿਆ ਜਾਂਦਾ ਹੈ। ਜਾਂਚ ਏਜੰਸੀ ਨੇ ਚਿਤਾਵਨੀ ਦਿੱਤੀ ਕਿ ਗੋਲਡੀ ਬਰਾੜ ਨੂੰ ਹਥਿਆਰਬੰਦ, ਖਤਰਨਾਕ ਅਤੇ ਫਰਾਰ ਹੋਣ ਦੀ ਫਿਰਾਕ ’ਚ ਰਹਿਣ ਵਾਲਾ ਵਿਅਕਤੀ ਮੰਨਿਆ ਜਾਣਾ ਚਾਹੀਦਾ ਹੈ। ਐਫ. ਬੀ. ਆਈ. ਨੇ ਕਿਹਾ ਕਿ ਗੋਲਡੀ ਬਰਾੜ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਦੇ ਕਤਲ, ਗੋਲੀਬਾਰੀ, ਹੱਤਿਆਵਾਂ, ਅਗਵਾ, ਫਿਰੌਤੀ, ਹਮਲਿਆਂ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਿਲ ਹੈ।  ਉਹ ਅਮਰੀਕਾ ’ਚ ਰਹਿੰਦਾ ਹੈ ਅਤੇ ਉੱਤਰੀ ਅਮਰੀਕਾ ’ਚ ਇਸ ਸਮੂਹ ਦਾ ਆਗੂ ਹੈ।  1 ਜੁਲਾਈ ਨੂੰ, ਅਮਰੀਕਾ ਦੀ ਜ਼ਿਲ੍ਹਾ ਅਦਾਲਤ (ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫੋਰਨੀਆ) ਨੇ ਸਤਿੰਦਰਜੀਕਤ ਸਿੰਘ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।

ਪਿਛਲੀ ਖ਼ਬਰ ਮਹਿਲਾ ਕਮਿਸ਼ਨ ਵਲੋਂ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ, ਕੱਲ੍ਹ ਤੱਕ ਰਿਪੋਰਟ ਤਲਬ ਅਗਲੀ ਖ਼ਬਰ ‘ਟੀ.ਐਮ.ਸੀ. ਦੇ ਨਾਂਅ ਅਤੇ ਚੋਣ ਚਿੰਨ੍ਹ ’ਤੇ ਤਿੰਨ ਮਹੀਨਿਆਂ ’ਚ ਕਰੋ ਅੰਤਿਮ ਫ਼ੈਸਲਾ’, ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।