ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਐੱਸਲ ਗਰੁੱਪ ਦੇ ਸੰਸਥਾਪਕ ਅਤੇ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਵਿਰੁੱਧ ਹਵਾਲਾ ਰਾਸ਼ੀ ਦਾ ਮਾਮਲਾ ਦਰਜ ਕੀਤਾ ਹੈ । ਇਹ ਕਾਰਵਾਈ ਐਲ.ਆਈ.ਸੀ. ਹਾਊਸਿੰਗ ਫਾਈਨਾਂਸ ਲਿਮਟਿਡ ਨਾਲ ਜੁੜੇ ਕਥਿਤ 1,322 ਕਰੋੜ ਰੁਪਏ ਦੀ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ ਕੀਤੀ ਗਈ ਹੈ । ਈ.ਡੀ. ਨੇ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ ਸੀ.ਬੀ.ਆਈ. ਵਲੋਂ ਪਹਿਲਾਂ ਦਰਜ ਕੀਤੀ ਗਈ ਇੱਕ ਐਫ.ਆਈ.ਆਰ. ਦਾ ਨੋਟਿਸ ਲੈਂਦਿਆਂ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ.ਐਮ.ਐਲ.ਏ.) ਤਹਿਤ ਦਰਜ ਕੀਤਾ ਹੈ । ਸੁਭਾਸ਼ ਚੰਦਰਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2018 ਵਿਚ ਐਲ.ਆਈ.ਸੀ.ਐਚ.ਐਫ.ਐਲ. ਤੋਂ 980 ਰੁਪਏ ਕਰੋੜ ਦੇ ਦੋ ਕਾਰਪੋਰੇਟ ਲੋਨ ਲੈਣ ਲਈ ਆਪਣੀ ਕੁੱਲ ਸੰਪਤੀ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਸੀ । ਬਾਅਦ ਵਿਚ ਇਨ੍ਹਾਂ ਕਰਜ਼ਿਆਂ ਦੀ ਅਦਾਇਗੀ ਨਾ ਹੋਣ ਕਾਰਨ ਵਿਆਜ ਸਮੇਤ ਇਹ ਨੁਕਸਾਨ 1,322 ਕਰੋੜ ਰੁਪਏ ਤੱਕ ਪਹੁੰਚ ਗਿਆ ।
ਈ.ਡੀ. ਵਲੋਂ ਸੁਭਾਸ਼ ਚੰਦਰਾ ਖ਼ਿਲਾਫ਼ ਹਵਾਲਾ ਰਾਸ਼ੀ ਦਾ ਮਾਮਲਾ ਦਰਜ
ਈ.ਡੀ. ਵਲੋਂ ਸੁਭਾਸ਼ ਚੰਦਰਾ ਖ਼ਿਲਾਫ਼ ਹਵਾਲਾ ਰਾਸ਼ੀ ਦਾ ਮਾਮਲਾ ਦਰਜ
ਅਜੀਤ ਡੈਸਕ
03-11-2026