31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚੋਰਾਂ ਵਲੋਂ ਮਹਿੰਦਰਾ ਬੋਲੈਰੋ ਜੀਪ ਚੋਰੀ

ਅਜੀਤ ਡੈਸਕ 26-01-2026
ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)- ਮੁਕੇਰੀਆਂ-ਤਲਵਾੜਾ ਰੋਡ ਪੈਂਦੀ ਪੀ.ਕੇ. ਟਰਾਂਸਪੋਰਟ ਤੋਂ ਚੋਰਾਂ ਵਲੋਂ ਮਹਿੰਦਰਾ ਬੋਲੈਰੋ ਜੀਪ ਚੋਰੀ ਕੀਤੇ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਨੰਬਰ ਪੀ.ਬੀ. 07 ਵੀ. 0869 ਸੜਕ 'ਤੇ ਖੜੀ ਸੀ ਕਿ ਮਿਤੀ 23 ਜਨਵਰੀ ਨੂੰ ਰਾਤ ਦੋ ਮੋਨੇ ਨੌਜਵਾਨ ਬਿਨ੍ਹਾਂ ਨੰਬਰੀ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਗੱਡੀ ਨੂੰ ਲੈ ਕੇ ਰਫ਼ੂ ਚੱਕਰ ਹੋ ਗਏ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਚੱਲਿਆ ਕਿ ਇਹ ਗੱਡੀ ਮੁਕੇਰੀਆਂ ਤੋਂ ਰਾਤ ਨੂੰ ਪਠਾਨਕੋਟ ਵਾਲੀ ਸਾਈਡ ਨੂੰ ਗਈ ਹੈ | ਉਨ੍ਹਾਂ ਦੱਸਿਆ ਕਿ ਚੋਰੀ ਹੋਈ ਗੱਡੀ ਸਬੰਧੀ ਸ਼ਿਕਾਇਤ ਥਾਣਾ ਮੁਕੇਰੀਆਂ ਵਿਖੇ ਦਰਜ ਕਰਵਾ ਦਿੱਤੀ ਗਈ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੀ ਗੱਡੀ ਚੋਰੀ ਕਰਨ ਵਾਲੇ ਚੋਰਾਂ ਦਾ ਜਲਦ ਤੋਂ ਜਲਦ ਪਤਾ ਲਗਾ ਕੇ ਉਨ੍ਹਾਂ ਦੀ ਗੱਡੀ ਵਾਪਸ ਦਿਵਾਈ ਜਾਵੇ |
ਪਿਛਲੀ ਖ਼ਬਰ ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਵਿਖੇ ਤਿਰੰਗਾ ਯਾਤਰਾ ਕੱਢੀ ਅਗਲੀ ਖ਼ਬਰ ਨਿਤਿਨ ਨਵੀਨ ਨੂੰ ਕੌਮੀ ਪ੍ਰਧਾਨ ਬਣਾਉਣ 'ਤੇ ਖੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।