17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੀ.ਐਨ.ਬੀ. ਬੈਂਕ ਮੁਕੇਰੀਆਂ ਦੀ ਮੇਨ ਬਰਾਂਚ 'ਚ ਐਨ.ਪੀ.ਏ. ਰਿਕਵਰੀ ਕੈਂਪ ਲਗਾਇਆ

ਅਜੀਤ ਡੈਸਕ 14-02-2026
ਐਨ.ਪੀ.ਏ. ਕੈਂਪ ਦੌਰਾਨ ਤਰੁਣ ਸਚਦੇਵਾ ਸਰਕਲ ਹੈੱਡ ਹੁਸ਼ਿਆਰਪੁਰ, ਚੀਫ਼ ਮੈਨੇਜਰ ਬਾਲ ਕ੍ਰਿਸ਼ਨ, ਸੀਨੀਅਰ ਮੈਨੇਜਰ ਰਮੇਸ਼ ਅੱਤਰੀ ਤੇ ਹੋਰ ਬੈਂਕ ਅਧਿਕਾਰੀ | ਤਸਵੀਰ : ਰਾਮਗੜ੍ਹੀਆ


ਮੁਕੇਰੀਆਂ, 13 ਫਰਵਰੀ (ਰਾਮਗੜ੍ਹੀਆ)-ਡੀ.ਜੀ.ਐਮ. ਨਰਿੰਦਰਪਾਲ ਧੀਮਾਨ ਅਤੇ ਏ.ਜੀ.ਐਮ. ਕੁਮਾਰ ਰਾਜੀਵ ਰੰਜਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੀ.ਐਨ.ਬੀ. ਮੁਕੇਰੀਆਂ ਦੀ ਮੇਨ ਬਰਾਂਚ 'ਚ ਐਨ.ਪੀ.ਏ. ਰਿਕਵਰੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਐਨ.ਪੀ.ਏ. ਖ਼ਾਤਾਧਾਰਕਾਂ ਨੇ ਯਕਮੁਸਤ ਪੈਸੇ ਜਮ੍ਹਾਂ ਕਰਵਾ ਕੇ ਆਪਣੇ ਲੋਨ ਦੀ ਰਿਕਵਰੀ ਵੱਲ ਖੜ੍ਹੇ ਵੱਡੀਆਂ ਰਕਮਾਂ ਬਦਲੇ ਕੁਝ ਰਕਮ ਜਮ੍ਹਾਂ ਕਰਵਾ ਕੇ ਜਿੱਥੇ ਆਪਣਾ ਕਰਜ਼ਾ ਖ਼ਤਮ ਕੀਤਾ | ਇਸ ਮੌਕੇ ਤਰੁਣ ਸਚਦੇਵਾ ਸਰਕਲ ਹੈੱਡ ਹੁਸ਼ਿਆਰਪੁਰ ਵਿਸ਼ੇਸ ਤੌਰ 'ਤੇ ਪਹੁੰਚੇ | ਇਸ ਮੌਕੇ ਚੀਫ ਮੈਨੇਜਰ ਬਾਲ ਕ੍ਰਿਸ਼ਨ ਅਤੇ ਸੀਨੀਅਰ ਮੈਨੇਜਰ ਰਮੇਸ਼ ਅੱਤਰੀ ਨੇ ਤਰੁਣ ਸਚਦੇਵਾ ਦਾ ਕੈਂਪ ਵਿਚ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਇਸ ਦੌਰਾਨ ਤਰੁਣ ਸਚਦੇਵਾ ਨੇ ਸੰਬੋਧਨ ਕਰਦਿਆਂ ਕੈਂਪ 'ਚ ਮੌਜੂਦ ਖਪਤਕਾਰਾਂ ਨੂੰ ਬੈਂਕ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣੂੰ ਕਰਵਾਇਆ | ਚੀਫ਼ ਮੈਨੇਜਰ ਬਾਲ ਕ੍ਰਿਸ਼ਨ ਨੇ ਖਪਤਕਾਰਾਂ ਨੂੰ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ, ਸੀਨੀਅਰ ਸਿਟੀਜਨ ਸਕੀਮ, ਕੇ.ਟੀ.ਆਰ. ਸਕੀਮ, ਪੀ.ਪੀ.ਐਫ. ਸਕੀਮ ਅਤੇ ਕਿਸਾਨ ਕਰੈਡਿਟ ਕਾਰਡ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਮੁਕੇਰੀਆਂ ਵਿਖੇ ਲੋਨ ਮੇਲਾ ਲਗਣ ਜਾ ਰਿਹਾ ਹੈ ਜਿਸ ਵਿਚ ਵਧ ਚੜ੍ਹ ਕੇ ਪਹੁੰਚ ਕੇ ਲੋਕਾਂ ਵਲੋਂ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਮੌਕੇ ਦੀਵਾਕਰ ਸ਼ਰਮਾ ਮੈਨੇਜਰ ਉਚੀ ਬੱਸੀ, ਨਵਦੀਪ ਕੌਰ ਮੈਨੇਜਰ ਹਾਜੀਪੁਰ, ਮੈਨੇਜਰ ਸਵੀਤ ਕੁਮਾਰ, ਪੰਕਜ ਕੁਮਾਰ, ਸ਼ਿਵਨਾਥ ਤੋਂ ਇਲਾਵਾ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੀ.ਐਨ.ਬੀ. ਬੈਂਕ ਮੁਕੇਰੀਆਂ ਦੀ ਮੇਨ ਬਰਾਂਚ 'ਚ ਐਨ.ਪੀ.ਏ. ਰਿਕਵਰੀ ਕੈਂਪ ਲਗਾਇਆ ਅਗਲੀ ਖ਼ਬਰ ਅਮਰੀਕਾ ਨਾਲ ਕੀਤੇ ਸਮਝੌਤੇ ਦੇ ਵਿਰੋਧ ਵਿਚ 'ਆਪ' ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।