17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੀ.ਐਨ.ਬੀ. ਬੈਂਕ ਮੁਕੇਰੀਆਂ ਦੀ ਮੇਨ ਬਰਾਂਚ 'ਚ ਐਨ.ਪੀ.ਏ. ਰਿਕਵਰੀ ਕੈਂਪ ਲਗਾਇਆ

ਅਜੀਤ ਡੈਸਕ 14-02-2026
ਮੁਕੇਰੀਆਂ, 13 ਫਰਵਰੀ (ਰਾਮਗੜ੍ਹੀਆ)-ਡੀ.ਜੀ.ਐਮ. ਨਰਿੰਦਰਪਾਲ ਧੀਮਾਨ ਅਤੇ ਏ.ਜੀ.ਐਮ. ਕੁਮਾਰ ਰਾਜੀਵ ਰੰਜਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੀ.ਐਨ.ਬੀ. ਮੁਕੇਰੀਆਂ ਦੀ ਮੇਨ ਬਰਾਂਚ 'ਚ ਐਨ.ਪੀ.ਏ. ਰਿਕਵਰੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਐਨ.ਪੀ.ਏ. ਖ਼ਾਤਾਧਾਰਕਾਂ ਨੇ ਯਕਮੁਸਤ ਪੈਸੇ ਜਮ੍ਹਾਂ ਕਰਵਾ ਕੇ ਆਪਣੇ ਲੋਨ ਦੀ ਰਿਕਵਰੀ ਵੱਲ ਖੜ੍ਹੇ ਵੱਡੀਆਂ ਰਕਮਾਂ ਬਦਲੇ ਕੁਝ ਰਕਮ ਜਮ੍ਹਾਂ ਕਰਵਾ ਕੇ ਜਿੱਥੇ ਆਪਣਾ ਕਰਜ਼ਾ ਖ਼ਤਮ ਕੀਤਾ | ਇਸ ਮੌਕੇ ਤਰੁਣ ਸਚਦੇਵਾ ਸਰਕਲ ਹੈੱਡ ਹੁਸ਼ਿਆਰਪੁਰ ਵਿਸ਼ੇਸ ਤੌਰ 'ਤੇ ਪਹੁੰਚੇ | ਇਸ ਮੌਕੇ ਚੀਫ ਮੈਨੇਜਰ ਬਾਲ ਕ੍ਰਿਸ਼ਨ ਅਤੇ ਸੀਨੀਅਰ ਮੈਨੇਜਰ ਰਮੇਸ਼ ਅੱਤਰੀ ਨੇ ਤਰੁਣ ਸਚਦੇਵਾ ਦਾ ਕੈਂਪ ਵਿਚ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਇਸ ਦੌਰਾਨ ਤਰੁਣ ਸਚਦੇਵਾ ਨੇ ਸੰਬੋਧਨ ਕਰਦਿਆਂ ਕੈਂਪ 'ਚ ਮੌਜੂਦ ਖਪਤਕਾਰਾਂ ਨੂੰ ਬੈਂਕ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣੂੰ ਕਰਵਾਇਆ | ਚੀਫ਼ ਮੈਨੇਜਰ ਬਾਲ ਕ੍ਰਿਸ਼ਨ ਨੇ ਖਪਤਕਾਰਾਂ ਨੂੰ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ, ਸੀਨੀਅਰ ਸਿਟੀਜਨ ਸਕੀਮ, ਕੇ.ਟੀ.ਆਰ. ਸਕੀਮ, ਪੀ.ਪੀ.ਐਫ. ਸਕੀਮ ਅਤੇ ਕਿਸਾਨ ਕਰੈਡਿਟ ਕਾਰਡ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਮੁਕੇਰੀਆਂ ਵਿਖੇ ਲੋਨ ਮੇਲਾ ਲਗਣ ਜਾ ਰਿਹਾ ਹੈ ਜਿਸ ਵਿਚ ਵਧ ਚੜ੍ਹ ਕੇ ਪਹੁੰਚ ਕੇ ਲੋਕਾਂ ਵਲੋਂ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਮੌਕੇ ਦੀਵਾਕਰ ਸ਼ਰਮਾ ਮੈਨੇਜਰ ਉਚੀ ਬੱਸੀ, ਨਵਦੀਪ ਕੌਰ ਮੈਨੇਜਰ ਹਾਜੀਪੁਰ, ਮੈਨੇਜਰ ਸਵੀਤ ਕੁਮਾਰ, ਪੰਕਜ ਕੁਮਾਰ, ਸ਼ਿਵਨਾਥ ਤੋਂ ਇਲਾਵਾ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜੰਡਿਆਲਾ ਗੁਰੂ 'ਚ ਡੈਨੀ ਬੰਡਾਲਾ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ ਅਹਿਮ ਮੀਟਿੰਗ <br/> ਅਗਲੀ ਖ਼ਬਰ ਪੀ.ਐਨ.ਬੀ. ਬੈਂਕ ਮੁਕੇਰੀਆਂ ਦੀ ਮੇਨ ਬਰਾਂਚ 'ਚ ਐਨ.ਪੀ.ਏ. ਰਿਕਵਰੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।