15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੇ ਬੱਚਿਆਂ ਨੇ ਵੱਖ-ਵੱਖ ਰਿਕਾਰਡ ਕਾਇਮ ਕੀਤੇ <br/>

ਅਜੀਤ ਡੈਸਕ 15-02-2026
ਮੁਕੇਰੀਆਂ, 14 ਫਰਵਰੀ (ਰਾਮਗੜ੍ਹੀਆ)- ਸ੍ਰੀ ਗੁਰੂ ਗੋਬਿੰਦ ਸਿੰਘ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੇ ਅਧੀਨ ਚੱਲ ਰਹੇ 'ਦਸਮੇਸ਼ ਨਰਸਰੀ ਸਕੂਲ ਚੱਕ ਅੱਲਾ ਬਖਸ਼ ਦੇ ਤਿੰਨ ਵਿਦਿਆਰਥੀਆਂ ਨੇ ਇਸ ਸਾਲ 2025-2026 ਵਿਚ ਇਕ ਵਾਰ ਫਿਰ ਤੋਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿਛਲੇ ਸਾਲਾਂ 'ਚ ਵੀ ਸਾਡੇ ਸਕੂਲ ਦੇ 8 ਵਿਦਿਆਰਥੀਆਂ ਸਾਨਵੀ ਰੋਏ ਕਲਾਸ ਐਫ.ਐਸ.¨ ਯੈਲੋ ਵਾਹਨਾਂ ਦੇ ਨਾਮ 30 ਸਕਿੰਟਾਂ 'ਚ, ਅਨਵੀ ਸ਼ਰਮਾ ਕਲਾਸ ਐਫ.ਐਸ.¨ ਪਿੰਕ ਨੇ 46 ਫ਼ਲਾਂ ਦੇ ਨਾਮ 30 ਸਕਿੰਟਾਂ ਵਿੱਚ, ਸੈਫ਼ਰੀਨ ਕੌਰ ਕਲਾਸ ਐਫ.ਐਸ.¨ ਰੈਡ 60 ਕਲਾਸ ਰੂਮ ਚੀਜ਼ਾਂ ਦੇ ਨਾਮ 1 ਮਿੰਟ ਵਿੱਚ 2021 ਵਿੱਚ (ਇੰਡੀਆ ਬੁੱਕ ਆਫ਼ ) ਰਿਕਾਰਡ ਬਣਾਇਆ | ਗੁਰਲੀਨ ਕੌਰ ਐਫ.ਐਸ.¨ ਯੈਲੋ ਨੇ 100 ਜੀ.ਕੇ. ਪ੍ਰਸ਼ਨਾਂ ਦੇ 3 ਮਿੰਟਾਂ ਵਿੱਚ ਉੱਤਰ ਦੱਸ ਕੇ 2022 ਵਿੱਚ (ਇੰਡੀਆ ਬੁੱਕ ਆਫ਼ ) ਰਿਕਾਰਡ ਬਣਾਇਆ | ਇਸ ਤੋਂ ਇਲਾਵਾ ਗੁਰਲੀਨ ਕੌਰ ਕਲਾਸ ਐਫ.ਐਸ.¨ ਯੈਲੋ ਨੇ ਇੱਕ ਵਾਰ ਦੁਬਾਰਾ 100 ਵੱਖ-ਵੱਖ ਜੀ.ਕੇ. ਪ੍ਰਸ਼ਨਾਂ ਦੇ ਉੱਤਰ 3 ਮਿੰਟਾਂ ਵਿੱਚ ਦੇ ਕੇ 2023 ਵਿੱਚ ਵੀ (ਹਾਰਵਰਡ ਵਰਲਡ ਰਿਕਾਰਡ) ਬਣਾਇਆ | ਮਨਸੀਰਤ ਕੌਰ ਐਫ.ਐਸ.¨ ਯੈਲੋ ਨੇ 50 ਹਿੰਦੀ ਵਾਕਾਂ ਨੂੰ ਇੰਗਲਿਸ਼ ਵਿੱਚ 2 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਤਬਦੀਲ ਕੀਤਾ, ਗੁਰਵੰਸ਼ ਸਿੰਘ ਨੇ 50 ਗ੍ਰਹਿ ਪ੍ਰਸ਼ਨਾਂ ਦੇ ਉੱਤਰ 2:19 ਸਕਿੰਟਾਂ ਵਿੱਚ, ਧੰਨਰੂਪ ਸਿੰਘ ਨੇ 50 ਮਨੁੱਖੀ ਸਰੀਰ ਰਚਨਾ ਦੇ ਪ੍ਰਸ਼ਨਾਂ ਦੇ ਉੱਤਰ 2:36 ਸਕਿੰਟਾਂ ਵਿੱਚ ਦੇ ਕੇ 2024 ਵਿੱਚ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ) ਬਣਾਇਆ | ਇਸ ਸਾਲ 2025-2026 ਵਿੱਚ ਸਕੂਲ ਦੇ ਤਿੰਨ ਵਿਦਿਆਰਥੀਆਂ ਤਵਲੀਨ ਕੌਰ ਕਲਾਸ ਐਫ.ਐਸ.¨ ਰੈਡ ਨੇ ਸ਼ਬਦ ਗਾਇਨ, ਮੂਲ ਮੰਤਰ, 10 ਗੁਰੂ ਸਾਹਿਬਾਨ ਦੇ ਨਾਂਅ, ਚਾਰ ਸਾਹਿਬਜ਼ਾਦਿਆਂ ਦੇ ਨਾਂਅ, 5 ਕਕਾਰ, ਚੌਪਈ ਸਾਹਿਬ ਅਤੇ ਜਪੁਜੀ ਸਾਹਿਬ ਦੀਆਂ 3 ਪਾਉੜੀਆਂ ਦਾ ਜਾਪ, ਵਿਦਿਆਰਥੀ ਤੇਜਬੀਰ ਸਿੰਘ ਕਲਾਸ ਐਫ.ਐਸ.¨ ਬਲੂ ਨੇ 30 ਸਕਿੰਟਾਂ ਵਿੱਚ 30 ਸਬਜ਼ੀਆਂ ਦੇ ਨਾਂਅ, ਵਿਦਿਆਰਥਣ ਅਨਾਇਸ਼ਾ ਠਾਕੁਰ ਕਲਾਸ ਐਫ.ਐਸ.¨ ਪਿੰਕ ਨੇ 1 ਮਿੰਟ 27 ਸਕਿੰਟਾ ਵਿੱਚ 50 ਦੇਸ਼ਾਂ ਦੇ ਨਾਂਅ ਰਾਜਧਾਨੀਆਂ ਸਮੇਤ ਦੱਸ ਕੇ (ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ) ਵਿਚ ਆਪਣੇ ਨਾਂਅ ਦਰਜ ਕੀਤੇ | ਹੁਣ ਤੱਕ ਕੁੱਲ 11 ਬੱਚਿਆਂ ਨੇ ਵੱਖ–ਵੱਖ ਰਿਕਾਰਡ ਕਾਇਮ ਕੀਤੇ | ਇਸ ਤੋਂ ਇਲਾਵਾ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਦਸਵੀਂ ਦੇ ਵਿਦਿਆਰਥੀ ਨਵਸ਼ੀਨ ਸਿੰਘ ਨੇ ਪਿੱਠ ਉੱਤੇ 5 ਕਿੱਲੋ ਭਾਰ ਰੱਖ ਕੇ 30 ਸਕਿੰਟਾਂ ਵਿੱਚ ਅੰਗੂਠੇ ਦੇ ਬਲ ਤੇ ਜ਼ਿਆਦਾ ਤੋਂ ਜ਼ਿਆਦਾ (ਪੁਸ਼-ਅੱਪ) ਮਾਰ ਕੇ ਰਿਕਾਰਡ ਬਣਾਇਆ | ਸ੍ਰੀ ਗੁਰੂ ਗੋਬਿੰਦ ਸਿੰਘ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਹੋਰ ਟਰੱਸਟੀ ਮੈਂਬਰਾਂ ਨੇ ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ, ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ 59 ਪੰਚਾਇਤਾਂ ਨੂੰ 2.95 ਕਰੋੜ ਦੀ ਰਾਸ਼ੀ ਜਾਰੀ <br/> ਅਗਲੀ ਖ਼ਬਰ ਪਿੰਡ ਜਿਆਣ 'ਚ ਚੋਰਾਂ ਵਲੋਂ 15 ਲੱਖ ਤੋਂ ਵੱਧ ਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।