ਚੱਬੇਵਾਲ, 14 ਫਰਵਰੀ (ਰਾਜੀਵ ਭਾਰਦਵਾਜ)-ਪਿੰਡ ਜਿਆਣ ਵਿਚ ਇਕ ਘਰ 'ਚੋਂ ਸੋਨਾ ਅਤੇ ਨਕਦੀ ਚੋਰਾਂ ਨੇ ਚੋਰੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦਾ ਮਾਲਕ ਰਾਜੂ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਅਤੇ ਉਸਦੀ ਪਤਨੀ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕਣ ਗਈ ਹੋਈ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਦਿਨੇ ਦੋ ਕੁ ਵਜੇ ਘਰ ਆਏ ਤਾਂ ਘਰ ਵਿਚ ਚੋਰਾਂ ਨੇ ਫਰੋਲਾ ਫਰਾਲੀ ਕੀਤੀ ਹੋਈ ਸੀ | ਘਰ 'ਚੋਂ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਅਤੇ ਦਸ ਤੋਲੇ ਤੋਂ ਵੱਧ ਦਾ ਸੋਨਾ ਚੋਰੀ ਹੋ ਗਿਆ ਹੈ | ਇਸ ਦੀ ਕੀਮਤ ਅੱਜ ਪੰਦਰਾਂ ਲੱਖ ਤੋਂ ਵੱਧ ਦੀ ਹੈ | ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਜਿਆਣ ਵਿਖੇ ਪਿਛਲੇ ਇੱਕ ਹਫ਼ਤੇ ਦੇ ਅੰਦਰ ਇਹ ਤੀਸਰੀ ਚੋਰੀ ਹੈ | ਪਹਿਲੀ ਚੋਰੀ ਬਲਿਹਾਰ ਕੌਰ ਦੇ ਘਰੋਂ ਮੱਝ ਦੀ ਹੋਈ ਸੀ | ਦੂਸਰੀ ਚੋਰੀ ਭੁਲੇਖਾ ਸਿੰਘ ਦੇ ਘਰੋਂ ਲਗਭਗ ਚਾਰ ਲੱਖ ਦੇ ਸੋਨੇ ਦੀ ਹੋਈ ਸੀ