ਚੱਬੇਵਾਲ, 15 ਫ਼ਰਵਰੀ ( ਰਾਜੀਵ ਭਾਰਦਵਾਜ)-ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਸ਼ਿਵ ਮੰਦਿਰ ਪਿੰਡ ਪੱਟੀ ਤੋਂ ਕੱਢੀ ਗਈ ਸ਼ੋਭਾ ਯਾਤਰਾ ਦੀ ਪ੍ਰਾਚੀਨ ਮੰਦਿਰ ਚੱਬੇਵਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਪੱਟੀ ਤੋਂ ਸ਼ੋਭਾ ਯਾਤਰਾ ਸ਼ਿਵ ਮੰਦਰ ਚੱਬੇਵਾਲ ਵਿਖੇ ਆਉਂਦੀ ਹੈ ਅਤੇ ਪ੍ਰਬੰਧਕ ਕਮੇਟੀ ਚੱਬੇਵਾਲ ਵੱਲੋਂ ਮੰਦਿਰ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਮੰਦਿਰ ਪਹੁੰਚਣ ਤੇ ਵਿਧੀ ਪੂਰਵਕ ਸਰੂਪਾਂ ਦੀ ਪੂਜਾ ਉਪਰੰਤ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਬਾਕੀ ਸੰਗਤ ਲਈ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ | ਇਹ ਸ਼ੋਭਾ ਯਾਤਰਾ ਪਿੰਡ ਪੱਟੀ ਤੋਂ ਚੱਲ ਕੇ ਪਿੰਡ ਬਜਰਾਵਰ ਤੋਂ ਹੁੰਦੀ ਹੋਈ ਸ਼ਿਵ ਮੰਦਿਰ ਚੱਬੇਵਾਲ ਵਿਖੇ ਪਹੁੰਚਦੀ ਹੈ | ਇਸ ਮੌਕੇ 'ਤੇ ਅਕਾਲੀ ਦਲ ਦੇ ਚੱਬੇਵਾਲ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ, ਗੌਰਵ ਭਾਰਦਵਾਜ, ਸੁਧੀਰ ਸ਼ਿੰਦੇ, ਨਵਨੀਤ ਕੁਮਾਰ , ਗੌਤਮ , ਪਿ੍ੰਸ ਕੁਮਾਰ, ਜਨਕ ਰਾਜ,ਪ੍ਰਸ਼ੋਤਮ ਬੇਦੀ, ਪ੍ਰੇਮ ਬੇਦੀ, ਕੇਵਲ ਕਿ੍ਸ਼ਨ, ਹਰਮੇਸ਼ ਲਾਲ, ਸੁਰਿੰਦਰ ਕੁਮਾਰ, ਪ੍ਰਦੀਪ ਕੁਮਾਰ , ਨਿਤਿਸ਼, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ |