25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸ਼ਿਵਰਾਤਰੀ ਦਾ ਪੁਰਬ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 16-02-2026
ਐਮਾਂ ਮਾਂਗਟ, 15 ਫਰਵਰੀ (ਗੁਰਾਇਆ)- ਮਹਾਂ ਸ਼ਿਵਰਾਤਰੀ ਦਾ ਪੁਰਬ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਐਮਾਂ ਮਾਂਗਟ, ਪੰਡੋਰੀ, ਲਮੀਨ, ਗੌਂਸਪੁਰ, ਸਾਹਿਬ ਦਾ ਪਿੰਡ, ਉਮਰਪੁਰ, ਅਲੀਪੁਰ, ਲੰਗਾਹ, ਸ਼ੇਰਪੁਰ ,ਚੱਕ ਅੱਲ੍ਹਾ ਬਖ਼ਸ਼ ਦੇ ਮੰਦਰਾਂ ਵਿਚ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਕਸਬਾ ਐਮਾਂ ਮਾਂਗਟ ਦੇ ਸ਼ਿਵ ਮੰਦਿਰ ਵਿਖੇ ਸਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਕਰਵਾਈ ਗਈ, ਜਿਸ ਵਿਚ ਕਥਾ ਵਿਆਸ ਕੁਲਦੀਪ ਸ਼ਾਸਤਰੀ ਜੰਮੂ ਵਾਲਿਆਂ ਵੱਲੋਂ ਕਥਾ ਅਤੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਅਤੇ ਝੂਮਣ ਲਈ ਮਜਬੂਰ ਕੀਤਾ ਗਿਆ | ਇਸ ਦੌਰਾਨ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ | ਸ਼ਿਵਰਾਤਰੀ ਤੇ ਮੰਦਰਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਅਤੇ ਖ਼ੁਸ਼ੀ ਵਿਚ ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਗਈ | ਮੰਦਰਾਂ ਵਿਚ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ | ਕਸਬਾ ਐਮਾਂ ਮਾਂਗਟ ਵਿਖੇ ਸ਼ਿਵਰਾਤਰੀ ਦੇ ਦਿਹਾੜੇ ਤੇ ਕਰਵਾਈ ਗਈ ਭਗਵਤ ਕਥਾ ਦੇ ਆਖ਼ਰੀ ਦਿਨ ਪ੍ਰਬੰਧਕਾਂ ਵੱਲੋਂ ਕਥਾ ਵਿਆਸ ਸਹਿਤ ਪਤਵੰਤਿਆਂ ਅਤੇ ਸੇਵਾ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸ਼ਿਵਰਾਤਰੀ ਤੇ ਪਿੰਡ ਅਲੀਪੁਰ ਤੋਂ ਸ਼ੋਭਾ ਯਾਤਰਾ ਵੀ ਕੱਢੀ ਗਈ | ਇਸ ਮੌਕੇ ਠਾਕੁਰ ਬਲਵਾਨ ਸਿੰਘ, ਸੁਰਿੰਦਰ ਸਿੰਘ ਕਾਲੀ, ਠਾਕੁਰ ਕਰਨ ਸਿੰਘ, ਅਸ਼ੋਕ ਕੁਮਾਰ, ਪੰਡਿਤ ਗੋਲੂ, ਕੁਲਵੰਤ ਸਿੰਘ ਨਿੱਕੂ, ਸਰਪੰਚ ਜਗਮੋਹਨ ਲਾਲ ਭਾਟੀਆ, ਰਘਬੀਰ ਸਿੰਘ, ਫ਼ਕੀਰ ਚੰਦ, ਠਾਕੁਰ ਸਤਵੀਰ ਸਿੰਘ, ਬਲਬੀਰ ਸਿੰਘ, ਰਜੀਵ ਸ਼ਰਮਾ ਖ਼ਾਨਪੁਰ, ਡਾ. ਦੀਪਕ ਠਾਕੁਰ, ਕਸ਼ਮੀਰ ਸਿੰਘ ਸੈਣੀ, ਨਰਿੰਦਰ ਪਾਲ ਸਿੰਘ, ਹਰਸ਼ਦੀਪ ਮਨੀ, ਨਿਤਿਨ ਕੁਮਾਰ, ਚੂਨੀ ਲਾਲ, ਬਲਵਾਨ ਸਿੰਘ ਬਾਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਦੁਸ਼ਿਅੰਤ ਮਿਨਹਾਸ ਤੇ ਅਮਰੀਕ ਸਿੰਘ ਮਿਨਹਾਸ ਦਾ ਸਨਮਾਨ ਅਗਲੀ ਖ਼ਬਰ ਸ਼ੋਭਾ ਯਾਤਰਾ ਦਾ ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ 'ਚ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।