ਦਸੂਹਾ, 15 ਫਰਵਰੀ (ਭੁੱਲਰ)- ਸਮਾਜ ਸੇਵਕ ਦੁਸ਼ਿਅੰਤ ਮਿਨਹਾਸ ਅਤੇ ਉਨ੍ਹਾਂ ਦੇ ਵੱਡੇ ਭਰਾ ਠਾਕੁਰ ਅਮਰੀਕ ਸਿੰਘ ਮਿਨਹਾਸ ਨੂੰ ਬਾਲ ਵਾਟਿਕਾ ਸਕੂਲ ਦੀ ਐਮ. ਡੀ ਠਾਕੁਰ ਨਰੇਸ਼ ਡਡਵਾਲ ਅਤੇ ਸਕੂਲ ਦੀ ਪਿ੍ੰਸੀਪਲ ਮਨਪ੍ਰੀਤ ਕੌਰ ਅਟਵਾਲ ਨੇ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਦੁਸ਼ਿਅੰਤ ਮਿਨਹਾਸ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |