ਹੁਸ਼ਿਆਰਪੁਰ, 15 ਫਰਵਰੀ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਆਰਟੀਸਿਕਟਸ ਬੱਚਿਆਂ ਲਈ ਚਲਾਏ ਜਾ ਰਹੇ ਆਰ.ਆਰ. ਐਮ. ਆਰਟਿਜਮ ਥੈਰੋਪੈਟਿਕ ਸਕੂਲ ਬੱਚਿਆਂ ਲਈ ਮਹਾਂਸ਼ਿਵਰਾਤਰੀ ਦਾ ਪੁਰਬ ਧੁਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਜਿਕ ਅਤੇ ਅਧਿਆਤਮਿਕ ਮਾਰਗ ਦਰਸ਼ਕ ਸੰਗੀਤਾ ਮਿੱਤਲ ਨੇ ਸਿਰਕਤ ਕੀਤੀ ਅਤੇ ਸਕੂਲ ਦੇ ਬੱਚਿਆਂ ਨੂੰ ਸ਼ਿਵ ਪਾਰਵਤੀ, ਗਣੇਸ਼, ਕਾਰਤਿਕੇ, ਅਸ਼ੋਕ ਸੁੰਦਰੀ ਅਤੇ ਨੰਦੀ ਆਦਿ ਦੇ ਪਰਵੇਸ਼ 'ਚ ਬੇਹੱਤ ਉਮੰਗ ਅਤੇ ਉਤਸ਼ਾਹ ਨਾਲ ਭਾਗ ਲੈਦੇਂ ਹੋਏ ਦਿਖਾਇਆ ਗਿਆ | ਇਸ ਮੌਕੇ ਸੰਗੀਤਾ ਮਿੱਤਲ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦੇ ਪਰਪੰਰਵਾਂ ਨੂੰ ਡੁੰਘਾਈ ਨਾਲ ਸਮਝਣ ਅਤੇ ਆਪਣੇ ਬੱਚਿਆਂ ਨੂੰ ਇਸ ਸੰਬੰਧੀ ਸਮਝਾਉਣ ਦਾ ਇਕ ਅਨੋਖਾ ਅਵਸਰ ਪ੍ਰਾਪਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸ਼ਿਵ ਦੀ ਮਹਿਮਾ ਨੂੰ ਸਮਝਣਾ ਵਾਸਤਵ 'ਚ ਆਪਣੇ ਸਰੂਪ ਨੂੰ ਸਮਝਣਾ ਹੈ | ਉਸੇ ਤਰ੍ਹਾਂ ਪੰਜ ਤੱਤਾਂ ਨੂੰ ਸਮਝਣਾ ਵੀ ਆਪਣੇ ਬੱਚਿਆਂ ਦੇ ਜੀਵਨ ਨੂੰ ਛੋਟੇ ਛੋਟੇ ਕਦਮਾਂ ਨਾਲ ਜੋੜਨਾ ਹੈ | ਇਸ ਮੌਕੇ ਉਨ੍ਹਾਂ ਜੀਵਨ 'ਚ ਤਿਉਹਾਰਾਂ ਦੇ ਮਹੱਤਵ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਇਹ ਰੰਗ ਸੰਗੀਤ ਅਤੇ ਸਜਾਵਟ ਖਾਸ ਤੌਰ 'ਤੇ ਨਵੀਆਂ ਚੀਜਾਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ | ਇਸ ਮੌਕੇ ਥੋ੍ਰਰੋਪੈਸੋਟਿਕ ਪਲਕ,ਦੀਕਸ਼ਾ, ਮਹਿਕ, ਕਸ਼ਿਸ਼, ਸੋਨਮ, ਕਨਿਕਾ, ਹਰਮਨ, ਮਨਜੀਤ, ਯਾਮਨੀ ਤੇ ਜੋਤਸ਼ੀ ਆਦਿ ਵੀ ਹਾਜ਼ਰ ਸਨ |