ਗੜ੍ਹਸ਼ੰਕਰ, 15 ਫਰਵਰੀ (ਧਾਲੀਵਾਲ)-ਸ਼ਿਵਰਾਤਰੀ ਦੇ ਦਿਹਾੜੇ ਮੌਕੇ ਗੜ੍ਹਸ਼ੰਕਰ ਵਿਖੇ ਮੰਦਿਰ ਮਹੇਸ਼ਆਣਾ ਤੋਂ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਦੇਰ ਰਾਤ ਤੱਕ ਹਾਜ਼ਰੀ ਭਰੀ | ਬਾਬਾ ਮਹੇਸ਼ ਜੀ ਦੇ ਆਸ਼ੀਰਵਾਦ ਅਤੇ ਬਾਬਾ ਪ੍ਰੇਮ ਗਿਰੀ, ਬਾਬਾ ਕਹਰ ਗਿਰੀ ਦੇ ਪ੍ਰੇਰਨਾ ਨਾਲ ਮਨਾਏ ਜਾ ਰਹੇ ਸ਼ਿਵਰਾਤਰੀ ਦੇ ਦਿਹਾੜੇ ਮੌਕੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਬਾਬਾ ਮਹੇਸ਼ ਜੀ ਦੇ ਤਪ ਅਸਥਾਨ ਮਹੇਸ਼ਆਣਾ ਤੋਂ ਆਰੰਭ ਹੋ ਕੇ ਹੁਸ਼ਿਆਰਪੁਰ ਰੋਡ ਤੇ ਹੰੁਦਿਆਂ ਬੰਗਾ ਚੌਂਕ, ਨੰਗਲ ਚੌਂਕ, ਸ੍ਰੀ ਅਨੰਦਪੁਰ ਸਾਹਿਬ ਚੌਂਕ ਤੋਂ ਹੰੁਦਿਆਂ ਦੇ ਰਾਤ ਸਮਾਪਤ ਹੋਈ | ਸ਼ੋਭਾ ਯਾਤਰਾ ਵਿਚ ਭਾਗਵਾਨ ਸ਼ਿਵ ਜੀ ਦੀਆਂ ਸੁੰਦਰ ਤੇ ਵੱਡ ਅਕਾਰੀ ਮੂਰਤੀਆਂ ਸਜਾਈਆਂ ਗਈਆਂ ਤੇ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ | ਸ਼ੋਭਾ ਯਾਤਰਾ ਵਿਚ ਬੈਂਡ ਪਾਰਟੀ, ਹਾਥੀ ਘੋੜਿਆਂ ਤੇ ਕਮਾਲ ਦੇ ਕਰਤੱਵ ਦੇਖਣ ਨੂੰ ਮਿਲੇ | ਸ਼ਹਿਰ ਵਿਚ ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਭਾਂਤ-ਭਾਂਤ ਦੇ ਲੰਗਰ ਵਰਤਾਏ ਗਏ | ਸ਼ੋਭਾ ਯਾਤਰਾ ਵਿਚ ਪ੍ਰਬੰਧਕ ਮਹੰਤ ਸ਼ਸ਼ੀ ਭੂਸ਼ਣ, ਠੇਕੇਦਾਰ ਕੁਲਬੂਸ਼ਣ ਸ਼ੋਰੀ, ਅਵਤਾਰ ਸਿੰਘ, ਦੀਪਕ ਕੁਮਾਰ, ਪਵਨ ਕੁਮਾਰ ਹੈਪੀ, ਕਾਕਾ ਪੰਡਿਤ, ਵਿਕਾਸ ਅਗਨੀਤੋਹਰੀ, ਦਿਨੇਸ਼ ਸ਼ਰਮਾ, ਗੋਲਡੀ ਰਾਣਾ, ਪ੍ਰਦੀਪ ਕੁਮਾਰ, ਮਹੇਸ਼ ਕੁਮਾਰ, ਗੌਤਮ ਸ਼ਰਮਾ, ਸੌਰਵ, ਗੋਰਾ, ਆਸ਼ੂਤੋਸ਼, ਹਿਤੇਸ਼ ਭੱਲਾ, ਰਾਕੇਸ਼ ਗਰਗ, ਬੱਬੂ ਪੰਡਿਤ, ਅਸ਼ਵਨੀ ਕੁਮਾਰ, ਬਿੱਲਾ, ਲਲਿਤ, ਹਨੀ-ਮਨੀ ਸ਼ੋਰੀ, ਪੱਪੂ ਯਾਦਵ, ਪ੍ਰਸ਼ੋਤਮ ਸ਼ਿੰਦਾ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ, ਸਾਬਕਾ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਮੱਟੂ, ਸਮਾਜ ਸੇਵੀ ਮੁਖ਼ਤਿਆਰ ਸਿੰਘ ਹੀਰ, ਦਰਸ਼ਨ ਸਿੰਘ ਮੱਟੂ, ਬਲਦੀਪ ਸਿੰਘ ਗਿੱਲ ਕੈਨੇਡਾ, ਅਮਰਪ੍ਰੀਤ ਸਿੰਘ ਲਾਲੀ, ਗੋਪਾਲ ਕੌਸ਼ਲ, ਕਰਨੈਲ ਸਿੰਘ ਗਿੱਲ, ਵਿਨੋਦ ਸੈਣੀ, ਦੀਪਕ ਕੁਮਾਰ ਕੌਂਸਲਰ, ਕੁਲਵੀਰ ਸਿੰਘ ਪਹਿਲਵਾਨ, ਡਾ. ਕਰਮਜੀਤ ਹਸਤੀਰ, ਕੁਲਵਿੰਦਰ ਸੰਘਾ ਤੇ ਹੋਰ ਹਾਜ਼ਰ ਹੋਏ |