28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੇਂਟ ਸੋਲਜਰ ਸਕੂਲ ਟਾਂਡਾ ਵਿਚ 'ਅਲਵਿਦਾ' ਸਮਾਗਮ ਕਰਵਾਇਆ

ਅਜੀਤ ਡੈਸਕ 18-02-2026
ਟਾਂਡਾ ਉੜਮੁੜ, 18 ਫਰਵਰੀ (ਭਗਵਾਨ ਸਿੰਘ ਸੈਣੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਅਲਵਿਦਾ' ਫੇਅਰਵੈੱਲ ਪਾਰਟੀ ਕਰਵਾਈ ਗਈ | ਪਿ੍ੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਵਲੋਂ ਰਿਬਨ ਕੱਟ ਕੇ ਕੀਤੀ ਗਈ | ਰੰਗਾ-ਰੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਤੇ ਗੀਤ ਪੇਸ਼ ਕਰਕੇ ਸਮਾਂ ਬੰਨਿ੍ਹਆ | ਇਸ ਮੌਕੇ ਮਿਸਟਰ ਤੇ ਮਿਸ ਫੇਅਰਵੈੱਲ ਦੀ ਚੋਣ ਕਰਨ ਲਈ ਮਾਡਲਿੰਗ, ਟੇਲੈਂਟ ਹੰਟ ਅਤੇ ਪ੍ਰਸ਼ਨ-ਉੱਤਰ ਤਿੰਨ ਰਾਊਾਡ ਦਾ ਇਕ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ ਸਾਇੰਸ ਸਟਰੀਮ ਦੇ ਲਵਜੀਤ ਬਾਵਾ ਨੇ ਮਿਸਟਰ ਤੇ ਹਰਸ਼ਿਤਾ ਕੌਰ ਨੇ ਮਿਸ ਫੇਅਰਵੈੱਲ ਦੇ ਖ਼ਿਤਾਬ 'ਤੇ ਕਬਜ਼ਾ ਕੀਤਾ | ਇਸੇ ਤਰ੍ਹਾਂ ਕਮਰਸ ਸਟਰੀਮ ਦੇ ਮਨਦੀਪ ਸਿੰਘ ਨੂੰ ਮਿਸਟਰ ਤੇ ਰਣਦੀਪ ਕੌਰ ਨੂੰ ਮਿਸ ਫੇਅਰਵੈਲ ਅਤੇ ਆਰਟਸ ਸਟਰੀਮ ਦੇ ਪਰਸ਼ੋਤਮ ਲਾਲ ਨੂੰ ਮਿਸਟਰ ਤੇ ਮਨਮੀਤ ਕੌਰ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ | ਇਸ ਤੋਂ ਇਲਾਵਾ ਸੌ ਫ਼ੀਸਦੀ ਹਾਜ਼ਰੀ ਲਈ ਪਰਸ਼ੋਤਮ ਲਾਲ ਤੇ ਜਸਲੀਨ ਕੌਰ ਅਤੇ ਵਧੀਆ ਕਾਰਗੁਜ਼ਾਰੀ ਲਈ ਅਧਿਆਪਕਾ ਇੰਦਰਪਾਲ ਤੇ ਪਰਮਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ | ਵੈੱਲਕਮ ਸਪੀਚ 'ਚ ਆਸ਼ੀਰਵਾਦ ਦਿੰਦਿਆਂ ਡਾਇਰੈਕਟਰ ਸਾਹਨੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਆਪਕਾ ਅਮਰਜੀਤ ਕੌਰ, ਰਾਜਵੀਰ ਕੌਰ, ਜਸਵੀਰ ਕੌਰ ਤੇ ਪਲਵੀ ਨੇ ਵਿਸ਼ੇਸ਼ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਿਜਲੀ ਨਿਗਮ ਦੀਆਂ ਜ਼ਮੀਨਾਂ ਵੇਚਣ ਵਿਰੁੱਧ ਕਾਮਿਆਂ ਨੇ ਬੱਧਨੀ ਕਲਾਂ 'ਚ ਫੂਕੀ ਅਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।