28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੈਣੀ ਸਮਾਜ ਸੂਬੇ ਦੇ ਹਰੇਕ ਹਲਕੇ 'ਚ ਮੀਟਿੰਗਾਂ ਕਰ ਕੇ ਆਪਣੀ ਅਲੱਗ ਪਹਿਚਾਣ ਬਣਾਏਗਾ-ਲਾਲੀ, ਲੱਕੀ

ਅਜੀਤ ਡੈਸਕ 18-02-2026
ਬੁੱਲ੍ਹੋਵਾਲ,17 ਫਰਵਰੀ (ਲੁਗਾਣਾ) -ਪੰਜਾਬ 'ਚ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਇਸ ਵਾਰ ਸੂਬੇ ਦੇ ਹਰੇਕ ਹਲਕੇ ਵਿਚ ਮੀਟਿੰਗਾਂ ਕਰਕੇ ਪੰਜਾਬ ਦੀ ਰਾਜਨੀਤੀ 'ਚ ਸੈਣੀ ਸਮਾਜ ਆਪਣੀ ਅਲੱਗ ਪਹਿਚਾਣ ਬਣਾਏਗਾ | ਇਹ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸੈਣੀ ਯੂਥ ਫੈੱਡਰੇਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਲਾਲੀ ਨੇ ਬੁੱਲ੍ਹੋਵਾਲ ਵਿਖੇ ਕਿਹਾ ਕਿ ਸੂਬੇ ਦੇ ਹਰੇਕ ਹਲਕੇ ਵਿਚ ਸੈਣੀ ਸਮਾਜ ਦੇ ਵੋਟਰ ਵੱਡੀ ਗਿਣਤੀ 'ਚ ਮੌਜੂਦ ਹਨ ਜੋ ਆ ਰਹੀਆਂ ਵੋਟਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਕੇ ਆਪਣਾ ਵਿਸ਼ੇਸ਼ ਯੋਗਦਾਨ ਪਾਉਣਗੇ | ਉਨ੍ਹਾਂ ਇਹ ਵੀ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਹਲਕੇ ਵਿਚ ਸੈਣੀ ਸਮਾਜ ਦੀ ਗਿਣਤੀ 35 ਤੋਂ 40 ਪ੍ਰਤੀਸ਼ਤ ਹੈ ਜਿਹੜੀ ਕਿ ਕਿਸੇ ਵੀ ਪਾਰਟੀ ਲਈ ਅਹਿਮ ਸਥਾਨ ਰੱਖਦੀ ਹੈ ਤੇ ਵੋਟਾਂ ਦੌਰਾਨ ਆਪਣਾ ਅਹਿਮ ਯੋਗਦਾਨ ਪਾਵੇਗੀ | ਇਸ ਮੌਕੇ ਇੰਦਰਜੀਤ ਸਿੰਘ ਲੱਕੀ ਖਡਿਆਲਾ ਜ਼ਿਲ੍ਹਾ ਇੰਚਾਰਜ ਸੈਣੀ ਯੂਥ ਫਾਊਡੇਸ਼ਨ, ਬੱਬੂ ਸੈਣੀ, ਅਮਨਦੀਪ ਸਿੰਘ ਖਡਿਆਲਾ, ਸੋਨੂੰ ਖਡਿਆਲਾ, ਸੰਦੀਪ ਸ਼ਾਹ, ਦਵਿੰਦਰ ਸਿੰਘ ਖਡਿਆਲਾ, ਪਰਮਵੀਰ ਸਿੰਘ ਖੱਬਲਾਂ, ਸਤਨਾਮ ਸਿੰਘ ਬਿੱਟਾ, ਸਾਬੀ ਸ਼ੇਰਪੁਰ ਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ 63ਵਾਂ ਆਲ ਇੰਡੀਆ ਪਿ੍ੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜਾਰੀ ਬੀ. ਐਸ. ਐਫ. ਜਲੰਧਰ, ਪੰਜਾਬ ਪੁਲਿਸ ਜਲੰਧ... ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।