ਮਾਹਿਲਪੁਰ, 17 ਫਰਵਰੀ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪਿ੍ੰ: ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ'ਚ ਕਰਵਾਏ ਜਾ ਰਹੇ 63ਵੇਂ ਆਲ ਇੰਡੀਆ ਪਿ੍ੰ.ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਪੰਜਵੇਂ ਦਿਨ ਹਰਜਿੰਦਰ ਸਿੰਘ ਜੱਗਾ ਸੈਕਟਰੀ ਪੀ.ਐਫ.ਏ, ਡਾ. ਜਗਤਾਰ ਸਿੰਘ, ਐਸ.ਅਸ਼ੋਕ ਭੋਰਾ, ਹਰਵਿੰਦਰ ਸਿੰਘ ਬਾਠ, ਜਗਜੀਤ ਸਿੰਘ ਸ਼ੇਰਗਿੱਲ, ਕੁਲਤਾਰ ਸਿੰਘ ਪੁਰੇਵਾਲ, ਕੁਲਜੀਤ ਸਿੰਘ ਹੁੰਦਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਦੇਵ ਥਿੰਦ ਪ੍ਰਧਾਨ ਐਨ.ਆਰ.ਯੂਨੀਅਨ, ਸੁੱਖ ਸੰਧੂ, ਕੁਲਜੀਤ ਸਿੰਘ ਸੰਧਲ, ਪਿ੍ੰ. ਰੋਹਤਾਸ਼, ਜੁਗਿੰਦਰ ਸਿੰਘ ਫਗਵਾੜਾ, ਜੋਗਰਾਜ ਸਿੰਘ ਗੰਭੀਰ, ਸੁਰਿੰਦਰ ਸਿੰਘ ਰਾਣਾ, ਰਣਜੀਤ ਸਿੰਘ ਖੱਖ, ਬਲਵੀਰ ਸਿੰਘ ਪੱਲੀ ਝਿਕੀ, ਇਕਬਾਲ ਸਿੰਘ ਖੇੜਾ, ਸਤਨਾਮ ਸਿੰਘ ਸੰਘਾ, ਪਿ੍ੰਸੀਪਲ ਡਾ. ਪਰਵਿੰਦਰ ਸਿੰਘ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਦਲਜੀਤ ਸਿੰਘ ਸਹੋਤਾ ਇੰਗਲੈਂਡ, ਜੁਗਿੰਦਰ ਸਿੰਘ ਸੰਘਾ, ਗੁਰਦੇਵ ਸਿੰਘ ਗਿੱਲ ਅਰਜਨਾ ਐਵਾਰਡੀ, ਸੀਤਲ ਸਿੰਘ ਲੁਡੂ, ਅਮਰੀਕ ਸਿੰਘ ਬੈਂਸ, ਮੱਖਣ ਸਿੰਘ ਕੋਠੀ, ਜੀਤ ਖਾਬੜਾ ਕੈਨੇਡਾ, ਸੇਵਕ ਸਿੰਘ ਬੈਂਸ ਅਮਰੀਕਾ ਐਡ. ਜਸਵੀਰ ਸਿੰਘ ਰਾਏ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਕਲੱਬ ਵਰਗ 'ਚ ਬੀ.ਐਸ.ਐਫ.ਜਲੰਧਰ ਨੇ ਦਿੱਲੀ ਫੁੱਟਬਾਲ ਕਲੱਬ ਨੂੰ 2-0 ਨਾਲ, ਪੰਜਾਬ ਪੁਲਿਸ ਜਲੰਧਰ ਨੇ ਕੇ.ਐਸ.ਈ.ਬੀ. ਕੇਰਲਾ ਨੂੰ 1-0 ਨਾਲ, ਅੰਡਰ-17 'ਚ ਜੇ.ਸੀ.ਟੀ ਫਗਵਾੜਾ ਨੇ ਫੁੱਟਬਾਲ ਅਕੈਡਮੀ ਕੁਰਾਲੀ ਨੂੰ 3-0 ਨਾਲ, ਡੀ.ਐਮ.ਐਸ.ਏ ਅਨੰਦਪੁਰ ਸਾਹਿਬ ਨੇ ਏ.ਐਨ.ਐਫ.ਏ. ਚੱਕ ਗੁਰੂ ਨੂੰ 2-0 ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਦਲਜੀਤ ਸਿੰਘ ਬੈਂਸ ਇੰਗਲੈਂਡ, ਦਲਜੀਤ ਸਿੰਘ ਬੈਂਸ, ਇੰਜੀ.ਤਰਲੋਚਨ ਸਿੰਘ ਸੰਧੂ, , ਕੁਲਵਰਨ ਸਿੰਘ ਬੈਂਸ, ਸੁਹੇਲ ਗਾਂਧੀ ਦੁਆਬਾ ਸਕੂਲ, ਲੈਕ.ਬਲਦੇਵ ਸਿੰਘ, ਦਲਜੀਤ ਸਿੰਘ ਬੈਂਸ ਕੈਨੇਡਾ, ਕੁਲਵਰਨ ਸਿੰਘ ਬੈਂਸ, ਰਣਬੀਰ ਸਿੰਘ ਬੈਂਸ, ਚੈਂਚਲ ਸਿੰਘ ਹੀਰ, ਪਿ੍ੰ. ਰੁਪਿੰਦਰਜੋਤ ਸਿੰਘ ਬੱਬੂ, ਗੁਰਇਕਬਾਲ ਸਿੰਘ ਬੈਂਸ, ਸਰਬਜੀਤ ਸਿੰਘ ਬੈਂਸ, ਮਹਿੰਦਰ ਭਾਟੀਆਂ ਦਿੱਲੀ, ਮਾ.ਬਨਿੰਦਰ ਸਿੰਘ, ਮਾ.ਅੱਛਰ ਸਿੰਘ, ਹਰਨੰਦਨ ਸਿੰਘ ਖਾਬੜਾ, ਪਰਮਜੀਤ ਸਿੰਘ ਬੈਂਸ ਆਦਿ ਹਾਜ਼ਰ ਸਨ |