ਨਸਰਾਲਾ 17 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਬਾਬਾ ਇੰਦਰ ਦਾਸ ਤੇ ਮਹਿੰਦਰ ਦਾਸ ਦੀ ਸਰਪ੍ਰਸਤੀ ਹੇਠ ਡੇਰਾ ਰਾਮਪੁਰਾ ਮੇਘੋਵਾਲ ਗੰਜ਼ਿਆਂ ਵਿਖੇ ਕਰਵਾਏ ਗਏ ਸਟੇਟ ਪੱਧਰ ਦਾ 18ਵੇਂ ਹੈਾਡਬਾਲ ਟੂਰਨਾਮੈਂਟ 'ਚ ਸਤਿ ਸਾਹਿਬ ਸਪੋਰਟਸ ਕਲੱਬ ਦੀਆਂ ਟੀਮਾਂ ਦੀ ਝੰਡੀ ਰਹੀ ਤੇ ਮੁੰਡੇ, ਕੁੜੀਆਂ ਦੀਆਂ ਟੀਮਾਂ ਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦੇ ਝੰਡੇ ਗੱਡੇ | ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਾਬਾ ਇੰਦਰ ਦਾਸ ਤੇ ਮਹਿੰਦਰ ਦਾਸ ਵਲੋਂ ਆਪਣੇ ਕਰ ਕਮਲਾ ਦੁਆਰਾ ਕੀਤੀ ਗਈ | ਇਸ ਮੌਕੇ ਅੰਡਰ 17 ਲੜਕੇ ਸਹਿ ਸਾਹਿਬ ਸਪੋਰਟਸ ਕਲੱਬ ਜੇਤੂ ਰਿਹਾ, ਜਿਨ੍ਹਾਂ ਨੂੰ 21 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਜਦ ਕਿ ਦੂਜੇ ਸਥਾਨ 'ਤੇ ਰਹਿਣ ਵਾਲੀ ਬਾਬਾ ਸੰਗ ਸਪੋਰਟਸ ਕਲੱਬ ਦੀ ਟੀਮ ਦੇ 18 ਹਜ਼ਾਰ ਦੀ ਨਕਦ ਰਾਸੀ ਤੇ ਟਰਾਫ਼ੀ ਹਿੱਸੇ ਆਈ | ਇਸੇ ਤਰ੍ਹਾਂ ਹੀ ਅੰਡਰ 17 ਲੜਕੀਆਂ ਦੇ ਮੁਕਾਬਲੇ 'ਚ ਸਤਿ ਸਾਹਿਬ ਸਪੋਰਟਸ ਕਲੱਬ ਪਹਿਲੇ ਸਥਾਨ 'ਤੇ ਰਿਹਾ ਤੇ ਇਨ੍ਹਾਂ ਲੜਕੀਆਂ ਨੂੰ 21 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫ਼ੀ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਪੀ.ਆਈ.ਸੀ. ਮੁਹਾਲੀ ਦੀ ਟੀਮ ਨੂੰ 18 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫ਼ੀ ਦੇ ਨਾਲ ਸਨਮਾਨਿਆ ਗਿਆ | ਓਪਨ ਲੜਕੀਆਂ ਵਿਚ ਖ਼ਾਲਸਾ ਕਾਲਜ ਅੰਮਿ੍ਤਸਰ ਜੇਤੂ ਰਿਹਾ ਤੇ ਜਿਨ੍ਹਾਂ ਮੁਟਿਆਰਾਂ ਨੂੰ 21 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫ਼ੀ ਦਿੱਤੀ ਗਈ ਅਤੇ ਦੂਜੇ ਨੰਬਰ 'ਤੇ ਆਉਣ ਵਾਲੀਆਂ ਸਤਿ ਸਾਹਿਬ ਸਪੋਰਟਸ ਕਲੱਬ ਦੀਆ ਮੁਟਿਆਰਾਂ ਨੂੰ 18 ਹਜ਼ਾਰ ਨਕਦ ਤੇ ਟਰਾਫ਼ੀ ਦੇ ਨਾਲ ਸਨਮਾਨਿਆ ਗਿਆ | ਅੰਡਰ 14 ਲੜਕਿਆਂ ਦੀ ਟੀਮ ਵਿਚ ਜੇਤੂ ਰਹੀ ਸੱਤ ਸਾਹਿਬ ਸਪੋਰਟਸ ਕਲੱਬ ਨੂੰ 6100 ਦੀ ਨਕਦੀ ਤੇ ਟਰਾਫ਼ੀ ਤੇ ਸਰਕਾਰੀ ਹਾਈ ਸਕੂਲ ਨੂਰਪੁਰ ਦੀ ਟੀਮ ਨੂੰ 5100 ਦੀ ਨਕਦ ਰਾਸ਼ੀ ਤੇ ਟਰਾਫ਼ੀ ਮਿਲੀ | ਇਸੇ ਤਰ੍ਹਾਂ ਹੀ ਲੜਕੀਆਂ ਅੰਡਰ 14 ਵਿਚ ਸਤਿ ਸਾਹਿਬ ਸਪੋਰਟਸ ਕਲੱਬ ਜੇਤੂ ਅਤੇ ਬਾਬਾ ਸੰਗ ਸਪੋਰਟਸ ਕਲੱਬ ਦੂਜੇ ਸਥਾਨ 'ਤੇ ਰਿਹਾ ਤੇ ਇਨ੍ਹਾਂ ਦੋਵਾਂ ਟੀਮਾਂ ਨੂੰ 6100 ਤੇ 5100 ਦੀ ਨਕਦ ਰਾਸ਼ੀ ਤੇ ਟਰਾਫ਼ੀਆਂ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਦੇਵ ਸਿੰਘ, ਸਰਪੰਚ ਬਲਰਾਜ ਸਿੰਘ ਖ਼ਾਨਪੁਰ, ਹਰਵਿੰਦਰ ਸਿੰਘ ਯੂ.ਐਸ.ਏ, ਕੋਚ ਸ਼ਾਮ ਲਾਲ ਲਾਚੋਵਾਲ, ਕੋਚ ਹਰਦੀਪ ਕੁਮਾਰ ਖ਼ਾਨਪੁਰ, ਅਲਹਮ ਸ਼ਰੀਫ਼, ਸੁਰਿੰਦਰ ਕੁਮਾਰ, ਜਤਿੰਦਰ ਕੌਰ, ਪੁਨੀਤ ਲਾਲੀ ਕੋਚ, ਰਕੇਸ਼ ਸ਼ਰਮਾ ਕੋਚ, ਭਜਨਦੀਪ ਕੌਰ ਕੋਚ, ਪੂਜਾ ਕੋਚ, ਰਾਜ ਕੁਮਾਰ ਕੋਚ, ਸੁਖਵਿੰਦਰ ਸਿੰਘ ਲੈਕਚਰਾਰ, ਇੰਜ. ਸੁਖਜੀਤ ਸਿੰਘ ਰਾਣਾ, ਕੈਪਟਨ ਸ਼ਿਵ ਦਿਆਲ, ਰਵਿੰਦਰ ਕੌਰ, ਗੁਰਦੀਪ ਸਿੰਘ ਮਿਨਹਾਸ, ਰਵਿੰਦਰ ਮਿਨਹਾਸ, ਰੂਪ ਕਮਲ ਕੋਚ, ਜਸਪ੍ਰੀਤ ਕੋਚ, ਰਮੇਸ਼ ਬੱਗਾ, ਅਮਰੀਕ ਸਿੰਘ ਕੋਚ, ਜਗਮੀਤ ਸਿੰਘ ਕੈਨੇਡਾ, ਕਮਲਦੀਪ ਨਰਿਆਲ, ਅੰਮਿ੍ਤਪਾਲ ਸਿੰਘ ਕੋਚ ਆਦਿ ਹਾਜ਼ਰ ਸਨ |