ਮਾਹਿਲਪੁਰ, 17 ਫਰਵਰੀ (ਰਜਿੰਦਰ ਸਿੰਘ)-ਪਿੰਡ ਲੰਗੇਰੀ ਦੇ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਭਾਰਤੀ ਮਨਪ੍ਰੀਤ ਸਿੰਘ ਮੰਨਾ ਇੰਗਲੈਂਡ ਦੀ ਅਗਵਾਈ 'ਚ ਕਰਵਾਏ ਜਾ ਰਹੇ ਸਵ. ਮਨਜੀਤ ਸਿੰਘ ਲਾਲੀ ਦੀ ਯਾਦ 'ਚ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ ਗੜ੍ਹਸ਼ੰਕਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਇਨਾਮਾਂ ਦੀ ਵੰਡ ਕੀਤੀ | ਪ੍ਰਧਾਨਗੀ ਸੰਤ ਬਲਵੀਰ ਸਿੰਘ ਲੰਗੇਰੀ, ਗੁਰਦੇਵ ਸਿੰਘ ਗਿੱਲ ਅਰਜਨਾ ਐਵਾਰਡੀ, ਗੁਰਭਜਨ ਸਿੰਘ ਬੈਲਜੀਅਮ, ਬ੍ਰਹਮਜੋਤ ਸਿੰਘ ਸੰਘਾ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਹਰਬਲਰਾਜ ਸਿੰਘ ਰਾਜਾ ਸੰਘਾ, ਖੇਡ ਪ੍ਰਮੋਟਰ ਸੁਖਦੇਵ ਸਿੰਘ ਸੰਘਾ, ਜੀਤ ਖਾਬੜਾ ਕੈਨੇਡਾ, ਚੈਂਚਲ ਸਿੰਘ ਹੀਰ, ਡਾ. ਕੁਲਦੀਪ ਸਿੰਘ ਸੰਘਾ, ਕੋਚ ਬੰਧਨਾ ਸਿੰਘ, ਡਾ. ਓ. ਪੀ. ਸਿੰਘ, ਸੁਖਦੇਵ ਸਿੰਘ ਸੰਘਾ, ਜ਼ੈਲਦਾਰ ਗੁਰਿੰਦਰ ਸਿੰਘ ਬੈਂਸ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਗਏ ਫਾਈਨਲ ਮੈਚਾਂ 'ਚ ਪਿੰਡ ਨੰਗਲ ਖਿਡਾਰੀਆਂ ਦੀ ਟੀਮ ਨੇ ਪਿੰਡ ਲੰਗੇਰੀ ਨੂੰ 2-0 ਨਾਲ ਤੇ ਉਮਰ ਵਰਗ 'ਚ ਪਿੰਡ ਪਾਲਦੀ ਦੀ ਟੀਮ ਨੇ ਪਿੰਡ ਨੰਗਲ ਖਿਡਾਰੀਆਂ ਨੂੰ ਪਨਾਲਟੀ ਕਿੱਕ ਰਾਹੀ 4-2 ਨਾਲ ਹਰਾ ਨਗਦ ਰਾਸ਼ੀ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਸਰਪੰਚ ਮੁਨੀਸ਼ ਦਾਦੂਵਾਲ, ਜਸਕਰਨ ਮਾਹਿਲਪੁਰ, ਹਰਪਾਲ ਸਿੰਘ ਖਾਬੜਾ, ਰੇਸ਼ਮ ਸਿੰਘ ਸੈਕਟਰੀ, ਗੁਰਦੀਪ ਸਿੰਘ, ਮਨਜੀਤ ਕੌਰ, ਹਰਦੀਪ ਸਿੰਘ ਇਟਲੀ, ਗਗਨ ਸੰਘਾ, ਨੰਬਰਦਾਰ ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਕੈਨੇਡੀਅਨ, ਬਲਜੀਤ ਸਿੰਘ ਕੈਨੇਡਾ, ਬਲਵਿੰਦਰ ਕੌਰ, ਜਸਵੀਰ ਕੌਰ, ਇੰਸ. ਸੁਖਦੇਵ ਸਿੰਘ ਸੰਘਾ, ਸਤਨਾਮ ਸਿੰਘ ਬਿਜਲੀ ਬੋਰਡ, ਸਰਬਜੀਤ ਸਿੰਘ ਚੰਦੇਲੀ, ਮਨਿੰਦਰਪਾਲ ਸਿੰਘ, ਕੋਚ ਬਲਵੀਰ ਸਿੰਘ, ਮਨਜੀਤ ਸਿੰਘ ਸੈਦਪੁਰ, ਪਰਮਜੀਤ ਸਿੰਘ ਪੰਮਾ, ਇੰਸ. ਅੰਮਿ੍ਤਪਾਲ ਸਿੰਘ ਸੰਘਾ, ਹਰਭਜਨ ਸਿੰਘ ਸੰਘਾ, ਪਰਮਜੀਤ ਕੌਰ ਪੰਚ, ਮਨਪ੍ਰੀਤ ਸਿੰਘ ਕੋਕੋ, ਦਲਜੀਤ ਕੌਰ, ਅਮਰਜੀਤ ਕੌਰ, ਹਰਜੀਤ ਸਿੰਘ ਬੈਂਸ, ਸੱਤੀ ਕੈਨੇਡਾ, ਮੰਗਲ ਸਿੰਘ ਖਾਬੜਾ, ਬਲਵੀਰ ਸਿੰਘ ਪੰਚੀ, ਹਰਜਿੰਦਰ ਸਿੰਘ ਝੂਟੀ, ਬਲਵੀਰ ਸਿੰਘ ਝੂਟੀ, ਪਰਮਜੀਤ ਕੌਰ ਅਟਵਾਲ ਆਦਿ ਹਾਜ਼ਰ ਸਨ |