ਕੋਟਫ਼ਤੂਹੀ, 19 ਫਰਵਰੀ (ਅਟਵਾਲ)-ਪਿੰਡ ਬੱਡੋਂ ਦੀ ਨਿਰਮਲ ਕੁਟੀਆ ਸੰਤ ਬਾਬਾ ਮਈਆ ਦਾਸ ਦੇ ਅਸਥਾਨ ਤੋਂ ਪ੍ਰਬੰਧਕ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਮਈਆ ਦਾਸ, ਸੰਤ ਬਾਬਾ ਗਿਆਨ ਦਾਸ, ਸੰਤ ਬਾਬਾ ਸਾਹਿਬ ਦਾਸ, ਸੰਤ ਬਾਬਾ ਪ੍ਰਧਾਨ ਸਿੰਘ ਦੀ ਯਾਦ 'ਚ ਕੁਟੀਆ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਚਰਨ ਸਿੰਘ ਬੱਡੋਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ | ਇਹ ਨਗਰ ਕੀਰਤਨ ਪਿੰਡ ਬੱਡੋਂ, ਨਡਾਲੋਂ, ਅਜਨੋਹਾ, ਮਾਈਉਪੱਟੀ, ਕੂਕੋਵਾਲ, ਦਿਹਾਣਾ, ਠੱਕਰਵਾਲ, ਥੱਪਲ, ਰਹੱਲੀ, ਡਾਂਡੀਆਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਕੁਟੀਆ 'ਚ ਸਮਾਪਤ ਹੋਇਆ | ਇਸ ਨਗਰ ਕੀਰਤਨ ਵਿਚ ਭਾਈ ਬਲਵੀਰ ਸਿੰਘ ਗੁਰਦਾਸਪੁਰ, ਭਾਈ ਭਗਤ ਸਿੰਘ ਬੱਡੋਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਭੁਪਿੰਦਰ ਸਿੰਘ ਅੰਮਿ੍ਤਸਰ, ਸੁਆਮੀ ਅੰਬਿਕਾ ਭਾਰਤੀ ਲੁਧਿਆਣਾ, ਸੁਆਮੀ ਵਿਸਵਾ ਭਾਰਤੀ ਲੁਧਿਆਣਾ, ਦਰਸ਼ਨ ਸਿੰਘ, ਡਾ. ਸੁਖਦੇਵ ਸਿੰਘ, ਜਰਨੈਲ ਸਿੰਘ ਖ਼ਾਲਸਾ, ਤਰਲੋਕ ਸਿੰਘ, ਅਮਰਦੀਪ ਸਿੰਘ, ਹਰਦੀਪ ਸਿੰਘ ਖ਼ਾਲਸਾ, ਸੇਵਾ ਸਿੰਘ, ਬਰਿੰਦਰ ਸਿੰਘ ਜਸਵਾਲ, ਸਰਪੰਚ ਗੁਰਵਿੰਦਰ ਸਿੰਘ ਦਿਹਾਣਾ, ਜਸਵੀਰ ਸਿੰਘ ਦਿਹਾਣਾ, ਸੰਦੀਪ ਸਿੰਘ ਜੰਜੂਆ, ਗੁਰਮੁਖ ਸਿੰਘ ਜੰਜੂਆ, ਬਾਬਾ ਰਣਜੀਤ ਸਿੰਘ ਦਿਹਾਣਾ, ਹਰਦੀਪ ਸਿੰਘ ਦੀਪਾ, ਹਰਬਿਲਾਸ ਸਿੰਘ, ਡਾ. ਬਲਵਿੰਦਰ ਸਿੰਘ ਸਰਪੰਚ ਬੱਡੋਂ ਆਦਿ ਹਾਜ਼ਰ ਸਨ |