17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਹਰੀਕੇ ਪੱਤਣ ਵੈਟਲੈਂਡ ਐਂਡ ਬਰਡ ਸੈਂਕਚੁਰੀ ਦਾ ਸਿੱਖਿਆਤਮਕ ਦੌਰਾ

ਅਜੀਤ ਡੈਸਕ 21-02-2026
ਮੁਕੇਰੀਆਂ, 20 ਫਰਵਰੀ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਵਲੋਂ ਹਰੀਕੇ ਪੱਤਣ ਵੈਟਲੈਂਡ ਅਤੇ ਬਰਡ ਸੈਂਚੂਰੀ ਨਿਹਾਲਪੁਰ (ਪੰਜਾਬ) ਦਾ ਸਿੱਖਿਆਤਮਕ ਦੌਰਾ ਕੀਤਾ ਗਿਆ | ਇਹ ਦੌਰਾ ਆਈ.ਆਈ.ਸੀ. ਦੇ ਸਹਿਯੋਗ ਹੇਠ ਇਕੋ ਕਲੱਬ (ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸਮਰਥਨ) ਅਤੇ ਜੂਆਲੋਜੀ ਵਿਭਾਗ ਵਲੋਂ ਕਰਵਾਇਆ ਗਿਆ | ਬੀ.ਐਸ.ਸੀ. ਮੈਡੀਕਲ ਕੋਰਸ ਦੀਆਂ ਵਿਦਿਆਰਥਣਾਂ ਨੇ ਦੌਰੇ ਦੌਰਾਨ ਵਾਤਾਵਰਣਕ ਸਿਹਤ, ਜੈਵਿਕ ਵਿਭਿੰਨਤਾ ਅਤੇ ਵਾਤਾਵਰਨ ਸੁਰੱਖਿਆ ਬਾਰੇ ਪ੍ਰਯੋਗਾਤਮਕ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਨੇ ਵੈਟਲੈਂਡ ਦੇ ਥੋੜ੍ਹੇ ਗਹਿਰੇ ਪਾਣੀਆਂ ਅਤੇ ਦਲਦਲੀ ਇਲਾਕਿਆਂ ਵਿੱਚ ਕਈ ਪਰਵਾਸੀ ਪੰਛੀਆਂ ਨੂੰ ਆਰਾਮ ਕਰਦੇ ਅਤੇ ਚਾਰਾ ਖਾਂਦੇ ਹੋਏ ਦੇਖਿਆ | ਦੌਰੇ ਦੌਰਾਨ ਵਿਦਿਆਰਥਣਾਂ ਨੇ ਬਾਰ-ਹੈੱਡਡ ਗੀਜ਼, ਨਾਰਦਰਨ ਪਿੰਟੇਲ, ਕਾਮਨ ਟੀਲ, ਗੈਡਵਾਲ, ਪੋਚਾਰਡ, ਲਿਟਲ ਗ੍ਰੀਬ, ਮੈਲਾਰਡ, ਇੰਡਿਅਨ ਰੋਲਰ, ਗਰੇ ਹੈਡਡ ਸਵਾਮਫ਼ੈਨ ਅਤੇ ਕੌਰਮੋਰੈਂਟ ਵਰਗੀਆਂ ਕਈ ਪ੍ਰਜਾਤੀਆਂ ਦਾ ਨਿਰੀਖਣ ਕੀਤਾ | ਮੌਕੇ 'ਤੇ ਮੌਜੂਦ ਫ਼ਾਰੇਸਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰਵਾਸੀ ਪੰਛੀਆਂ ਦੀ ਵਧਦੀ ਆਮਦ ਵੈਟਲੈਂਡ ਦੀ ਚੰਗੀ ਵਾਤਾਵਰਣ ਸਿਹਤ ਦਾ ਸਕਾਰਾਤਮਕ ਸੰਕੇਤ ਹੈ | ਇਸ ਦੌਰੇ ਦੌਰਾਨ ਜੂਆਲੋਜੀ ਵਿਭਾਗ ਦੇ ਮੁਖੀ ਡਾ. ਏਕਤਾ, ਪੋ੍ਰ. ਸੁਪਿੰਦਰਜੀਤ ਕੌਰ ਅਤੇ ਅਭਿਸ਼ੇਕ ਵਿਦਿਆਰਥਣਾਂ ਦੇ ਨਾਲ ਮੌਜੂਦ ਰਹੇ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰ ਸਾਹਿਬਾਨਾਂ ਨੇ ਜੂਆਲੋਜੀ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਾਤਮਕ ਸਿੱਖਿਆ ਵਿਦਿਆਰਥਣਾਂ ਵਿਚ ਵਿਗਿਆਨਕ ਸੋਚ, ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜਿਕ ਜਾਗਰੂਕਤਾ ਨੂੰ ਮਜ਼ਬੂਤ ਕਰਦੀ ਹੈ |
ਪਿਛਲੀ ਖ਼ਬਰ ਬਰਸੀ ਸਮਾਗਮ ਮੌਕੇ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਤੇ ਬਲਵਿੰਦਰ ਪਾਲ ਸਨਮਾਨਿਤ ਅਗਲੀ ਖ਼ਬਰ 'ਆਪ' ਦੀ ਪੰਜਾਬ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਵਚਨਬੱਧ-ਪ੍ਰਧਾਨ ਗੁਰਵੀਰ ਜੱਲ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।