17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਰਸੀ ਸਮਾਗਮ ਮੌਕੇ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਤੇ ਬਲਵਿੰਦਰ ਪਾਲ ਸਨਮਾਨਿਤ

ਅਜੀਤ ਡੈਸਕ 21-02-2026
ਚੌਲਾਂਗ, 20 ਫਰਵਰੀ (ਸੁਖਦੇਵ ਸਿੰਘ)-ਤਪ ਅਸਥਾਨ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਪਿੰਡ ਖੁਣਖੁਣ ਖ਼ੁਰਦ ਵਿਖੇ ਸਾਲਾਨਾ ਬਰਸੀ ਸਮਾਗਮ 'ਤੇ ਐਡਵੋਕੇਟ ਦਲਜੀਤ ਸਿੰਘ ਗਿੱਲਜੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਤੇ ਸੰਮਤੀ ਮੈਂਬਰ ਬਲਵਿੰਦਰ ਪਾਲ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗਿੱਲਜੀਆਂ ਨੇ ਦੱਸਿਆ ਕਿ ਸੰਤ ਬਾਬਾ ਭੁਪਿੰਦਰ ਦਾਸ ਤੇ ਸੇਵਾਦਾਰ ਸਤਨਾਮ ਸਿੰਘ ਵਲੋਂ ਕਰਵਾਏ ਸਮਾਗਮ 'ਚ ਪਹੁੰਚ ਕੇ ਮਨ ਨੂੰ ਆਤਮਿਕ ਸ਼ਾਂਤੀ ਮਿਲੀ, ਅਸੀਂ ਧੰਨਵਾਦੀ ਹਾਂ ਜਿਨ੍ਹਾਂ ਰੱਬੀ ਰੂਪ ਸੰਗਤਾਂ ਦੇ ਦਰਸ਼ਨ ਕਰਵਾਏ | ਇਸ ਮੌਕੇ ਸੇਵਾਦਾਰਾਂ ਵਲੋਂ ਮਹਿਮਾਨਾਂ ਦਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਐਡਵੋਕੇਟ ਦਲਜੀਤ ਸਿੰਘ ਗਿੱਲਜੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਤੇ ਸੰਮਤੀ ਮੈਂਬਰ ਬਲਵਿੰਦਰ ਪਾਲ ਘੋੜਾਵਾਹਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਕੁਲਦੀਪ ਸਿੰਘ, ਨਿਰਮਲ ਸਿੰਘ, ਹਰਦੇਵ ਸਿੰਘ, ਰੀਨਾ ਰਾਣੀ, ਊਸ਼ਾ ਰਾਣੀ, ਜੋਗਿੰਦਰ ਕੌਰ, ਬਲਵਿੰਦਰ ਕੌਰ, ਇੰਦਰਜੀਤ ਸਿੰਘ, ਜਥੇ. ਸੁਖਮਨਦੀਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਿਆਣੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਹਰੀਕੇ ਪੱਤਣ ਵੈਟਲੈਂਡ ਐਂਡ ਬਰਡ ਸੈਂਕਚੁਰੀ ਦਾ ਸਿੱਖਿਆਤਮਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।