15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 21-02-2026
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-66 ਕੇ.ਵੀ. ਸਬ-ਸਟੇਸ਼ਨ ਮੋਇਲਾ ਤੋਂ ਚੱਲਦੇ 11 ਕੇ.ਵੀ. ਅਕਾਲਗੜ੍ਹ ਫੀਡਰ, ਲੱਲੀਆ ਫੀਡਰ, ਫ਼ਤਿਹਪੁਰ ਫੀਡਰ, ਰਾਏਪੁਰ ਡਰ, ਮੋਇਲਾ ਸ਼ਹਿਰੀ ਫੀਡਰ, ਚਾਹਲਪੁਰ ਫੀਡਰ, ਬਡੇਸਰੋਂ ਫੀਡਰ, ਰਾਵਲਪਿੰਡੀ ਫੀਡਰ ਦੀ ਮਿਤੀ 21 ਫਰਵਰੀ ਨੂੰ ਜ਼ਰੂਰੀ ਮੁਰੰਮਤ ਹੋਣ ਕਾਰਨ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਸੇ ਤਰ੍ਹਾਂ 66 ਕੇ.ਵੀ. ਸੈਲਾ ਖ਼ੁਰਦ ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਕਿੱਤਣਾ ਕੰਡੀ ਫੀਡਰ ਦੀ ਸਪਲਾਈ ਵੀ ਜ਼ਰੂਰੀ ਮੁਰੰਮਤ ਹੋਣ ਕਰਕੇ 21 ਫਰਵਰੀ ਨੂੰ ਸਵੇਰੇ 9.30 ਵਜੇ ਤੋਂ 4 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਪਿੰਡ ਅਕਾਲਗੜ੍ਹ, ਜੀਵਨਪੁਰ ਗੁੱਜਰਾਂ, ਫ਼ਤਿਹਪੁਰ ਖ਼ੁਰਦ, ਮੋਇਲਾ, ਚਾਹਲਪੁਰ, ਮੋਹਣਵਾਲ, ਰਾਵਲਪਿੰਡੀ, ਲੱਲੀਆਂ, ਕਾਲੇਵਾਲ, ਖਾਬੜਾ, ਬਡੇਸਰੋਂ, ਰਾਏਪੁਰ, ਕਿੱਤਣਾ, ਪਦਰਾਣਾ, ਰਾਏਪੁਰ ਗੁੱਜਰਾਂ, ਸਤਨੌਰ ਅੱਡਾ ਦੇ ਘਰਾਂ ਅਤੇ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਦਿਹਾਤੀ ਪਾਵਰ ਕਾਮ ਗੜ੍ਹਸ਼ੰਕਰ ਵੱਲੋਂ ਦਿੱਤੀ ਗਈ |
ਪਿਛਲੀ ਖ਼ਬਰ ਧਨੋਆ ਪੇਪਰ ਮਿੱਲ ਸੜਕ 'ਤੇ ਪੀ. ਸੀ. ਪਾਉਣ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਬੀ.ਐਸ.ਡੀ ਸਕੂਲ ਕੰਧਾਲਾ ਜੱਟਾਂ ਵਿਖੇ ਵਿਦਾਇਗੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।