15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਧਨੋਆ ਪੇਪਰ ਮਿੱਲ ਸੜਕ 'ਤੇ ਪੀ. ਸੀ. ਪਾਉਣ ਦੇ ਕੰਮ ਦੀ ਸ਼ੁਰੂਆਤ

ਅਜੀਤ ਡੈਸਕ 21-02-2026
ਐਮਾਂ ਮਾਂਗਟ, ਨੌਸ਼ਹਿਰਾ ਪੱਤਣ, 20 ਫਰਵਰੀ (ਗੁਰਾਇਆ, ਭੰਮਰਾ)-ਧਨੋਆ ਪੱਤਣ ਤੋਂ ਪੇਪਰ ਮਿੱਲ ਮੁਕੇਰੀਆਂ ਤੱਕ ਸੜਕ ਦੀ ਮੁਰੰਮਤ ਦਾ ਕੰਮ ਅਤੇ ਉਸ ਉਪਰ ਪੀ. ਸੀ. ਪਾਉਣ ਦਾ ਕੰਮ ਅੱਜ ਸੜਕਾਂ ਅਤੇ ਇਮਾਰਤਾਂ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਵਿਚ ਸ਼ੁਰੂ ਹੋਇਆ | ਉਪ ਮੰਡਲ ਇੰਜੀਨੀਅਰ ਸਰਦਾਰ ਪਰਮਿੰਦਰ ਸਿੰਘ, ਸਹਾਇਕ ਇੰਜੀਨੀਅਰ ਸਰਦਾਰ ਅਮਰਜੀਤ ਸਿੰਘ ਆਪਣੀ ਟੀਮ ਅਤੇ ਠੇਕੇਦਾਰ ਦੇ ਕਰਿੰਦਿਆਂ ਦੇ ਨਾਲ ਆਪਣੀ ਹਾਜ਼ਰੀ 'ਚ ਜਿੱਥੇ ਪਾਏ ਜਾ ਰਹੇ ਮਟੀਰੀਅਲ ਅਤੇ ਗੁਣਵੱਤਾ ਦੀ ਜਾਂਚ ਕਰਦੇ ਰਹੇ ਉੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵੀ ਚਲਦੇ ਕੰਮ ਦੀ ਨਿਗਰਾਨੀ ਕਰਨ ਵਾਸਤੇ ਆਖਿਆ ਤਾਂ ਕਿ ਇਹ ਸੜਕ ਵਧੀਆ ਢੰਗ ਨਾਲ ਬਣਾਈ ਜਾ ਸਕੇ | ਅਧਿਕਾਰੀਆਂ ਨਾਲ ਹਾਜ਼ਰ ਪਿੰਡ ਵਾਸੀਆਂ ਇੰਜ. ਸਤਨਾਮ ਸਿੰਘ ਧਨੋਆ, ਸਰਦਾਰ ਹਰਪਾਲ ਸਿੰਘ, ਦਿਲਾਵਰ ਸਿੰਘ ਆਦਿਕ ਨੇ ਜਿੱਥੇ ਚਲ ਰਹੇ ਕੰਮਾਂ 'ਤੇ ਤਸਲੀ ਪ੍ਰਗਟ ਕੀਤੀ ਉੱਥੇ ਕੁੱਝ ਮੁਸ਼ਕਲਾਂ ਵੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀਆਂ ਜਿਨ੍ਹਾਂ ਦਾ ਹਲ ਕਰਨ ਦਾ ਅਧਿਕਾਰੀਆਂ ਨੇ ਭਰੋਸਾ ਦਿੱਤਾ |
ਪਿਛਲੀ ਖ਼ਬਰ -ਬਰਸੀ 'ਤੇ ਵਿਸ਼ੇਸ਼- ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਦਲੀਪ ਸਿੰਘ ਸਾਹੋੋਵਾਲ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।