ਕੋਟਫ਼ਤੂਹੀ, 27 ਫਰਵਰੀ (ਅਵਤਾਰ ਸਿੰਘ ਅਟਵਾਲ)-ਪੱਤਰਕਾਰ ਦਲਜੀਤ ਸਿੰਘ ਅਜਨੋਹਾ ਦੀ ਪਤਨੀ ਕਿਰਨਪ੍ਰੀਤ ਕੌਰ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਵਰਿੰਦਰ ਸਿੰਘ ਅਲਾਵਲਪੁਰ ਨੇ ਕੀਰਤਨ ਕੀਤਾ | ਇਸ ਮੌਕੇ ਸ਼ਰਧਾਂਜਲੀ ਸਮਾਗਮ 'ਚ ਬਾਬਾ ਰਤਨ ਪ੍ਰਕਾਸ਼ ਹਿਮਾਚਲ, ਤੀਕਸ਼ਣ ਸੂਦ, ਸੋਹਣ ਸਿੰਘ ਠੰਡਲ, ਜਥੇ. ਇਕਬਾਲ ਸਿੰਘ ਖੇੜਾ, ਸੰਜੀਵ ਕੁਮਾਰ ਪਚਨੰਗਲ, ਰਾਜੇਸ਼ ਕੁਮਾਰ ਅਰੋੜਾ, ਹੈੱਡਮਾਸਟਰ ਹਰਭਜਨ ਸਿੰਘ ਅਜਨੋਹਾ, ਸੰਤ ਸਤਵਿੰਦਰ ਹੀਰਾ ਖੁਰਾਲਗੜ੍ਹ, ਕਮਾਡੈਂਟ ਰਾਜ ਕੁਮਾਰ ਬੀ. ਐੱਸ. ਐਫ. ਸੇਵਾ ਮੁਕਤ, ਡੀ. ਐੱਸ. ਪੀ. ਅਜੀਤ ਸਿੰਘ ਅਜਨੋਹਾ ਸੇਵਾ ਮੁਕਤ, ਗੁਲਾਬ ਸਿੰਘ ਪਟਿਆਲਾ, ਪ੍ਰੋ. ਸੰਜੀਵ ਸ਼ਰਮਾ ਦਸੂਹਾ, ਕੁਲਦੀਪ ਸਿੰਘ ਅਜਨੋਹਾ, ਜਸਪਾਲ ਸਿੰਘ ਸ਼ਰਮਾ ਹੁਸ਼ਿਆਰਪੁਰ, ਬਲਵੀਰ ਚੰਦ ਕੋਟਫ਼ਤੂਹੀ, ਪ੍ਰੇਮ ਨਾਥ ਵਧਵਾ, ਡਾ. ਜਸਵੀਰ ਸਿੰਘ ਅਜਨੋਹਾ, ਮਮਤਾ ਰਾਣੀ ਬਲਾਕ ਸੰਮਤੀ ਮੈਂਬਰ, ਐੱਸ.ਡੀ.ਓ. ਸੰਤੋਖ ਸਿੰਘ ਸੇਵਾ ਮੁਕਤ, ਬੀਬੀ ਜਸਵਿੰਦਰ ਕੌਰ ਅਜਨੋਹਾ, ਸੁਪਿੰਦਰਜੀਤ ਸਿੰਘ ਤੇ ਜ਼ਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਵਿੱਛੜੀ ਰੂਹ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ |