19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਅਜੀਤ ਡੈਸਕ 02-03-2026
ਹਰਿਆਣਾ, 1 ਮਾਰਚ (ਹਰਮੇਲ ਸਿੰਘ ਖੱਖ)-ਪਿੰਡ ਨਿੱਕੀਵਾਲ ਵਿਖੇ ਇਕ 20 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਜਸਕਰਨ (20) ਪੁੱਤਰ ਬਹਾਦਰ ਸਿੰਘ ਪਿੰਡ ਨਿੱਕੀਵਾਲ ਜੋ ਕਿ ਆਪਣੇ ਪਰਿਵਾਰ ਸਮੇਤ ਬਾਬਾ ਬਾਲਕ ਨਾਥ ਜੀ ਦੇ ਜਾਣ ਵਾਸਤੇ ਬੱਸ ਦੀ ਛੱਤ ਉੱਤੇ ਝੰਡਾ ਰੱਖਣ ਲਈ ਚੜਿ੍ਹਆ ਬੱਸ ਬਿਜਲੀ ਦੀਆਂ ਤਾਰਾਂ ਹੇਠਾਂ ਖੜੀ ਹੋਣ ਕਰਕੇ ਉਸ ਨੂੰ ਤਾਰਾਂ ਦਾ ਪਤਾ ਨਹੀਂ ਚੱਲਿਆ, ਜਿਸ ਕਾਰਨ ਜਸਕਰਨ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ ਤੇ ਕਰੰਟ ਲੱਗਣ ਕਾਰਨ ਬੱਸ ਤੋਂ ਹੇਠਾਂ ਡਿਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ |
ਪਿਛਲੀ ਖ਼ਬਰ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਦਾਣਾ ਮੰਡੀ ਬਹਿਰਾਮ 'ਚ 15 ਨੂੰ ਹੋਵੇਗੀ ਸੱਤਾ ਪ੍ਰਾਪਤ ਕਰੋ ਰੈਲੀ- ਕਰੀਮਪੁਰੀ ਅਗਲੀ ਖ਼ਬਰ ਟਿੱਪਰ ਹਾਦਸੇ 'ਚ ਮਾਰੇ ਗਏ ਸਾਬਕਾ ਫ਼ੌਜੀ ਦੇ ਪਰਿਵਾਰ ਨੇ ਬੰਗਾ ਚੌਂਕ 'ਚ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।