19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡੇਰਾ ਬਾਬਾ ਨਾਨਕ ਨੂੰ ਬੱਸਾਂ ਦਾ ਕਾਫ਼ਲਾ ਭਲਕੇ ਰਵਾਨਾ ਹੋਵੇਗਾ- ਸੀਤਲ ਕੌਰ

ਅਜੀਤ ਡੈਸਕ 02-03-2026
ਦਸੂਹਾ, 1 ਮਾਰਚ (ਭੁੱਲਰ)-ਸਿੱਖੀ ਵਿਰਸਾ ਬਚਾਓ ਵੈੱਲਫੇਅਰ ਸੁਸਾਇਟੀ ਬੋਦਲ ਦੀ ਪ੍ਰਧਾਨ ਬੀਬੀ ਸੀਤਲ ਕੌਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਬੱਸਾਂ ਦਾ ਕਾਫ਼ਲਾ ਪਿੰਡ ਬੋਦਲ ਤੋਂ 3 ਮਾਰਚ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਿੱਖੀ ਵਿਰਸਾ ਬਚਾਓ ਵੈੱਲਫੇਅਰ ਸੋਸਾਇਟੀ ਬੋਦਲ ਵੱਲੋਂ ਸੰਗਤਾਂ ਨੂੰ ਧਾਰਮਿਕ ਯਾਤਰਾ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸੰਗਤਾਂ ਦਾ ਇਹ ਕਾਫ਼ਲਾ ਗੁਰਦੁਆਰਾ ਛੋਟਾ ਘੱਲੂਘਾਰਾ, ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ, ਗੁਰਦੁਆਰਾ ਕੰਧ ਸਾਹਿਬ ਬਟਾਲਾ, ਗੁਰਦੁਆਰਾ ਦਮ ਦਮਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਪਹੁੰਚੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਬੋਦਲ, ਸਿਮਰਦੀਪ ਸਿੰਘ ਬੋਦਲ, ਹਰਭਜਨ ਕੌਰ, ਕਿਰਮਨ ਕੌਰ, ਕੁਲਵਿੰਦਰ ਕੌਰ, ਸਤਵਿੰਦਰ ਕੌਰ, ਪ੍ਰੀਤੀ, ਨਿਰਮਲ ਕੌਰ, ਗੁਰ ਨਗਰ ਕੌਰ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਵੱਲੋਂ ਲੋਕ ਪੱਖੀ ਸਕੀਮਾਂ ਚਲਾ ਕੇ ਆਮ ਲੋਕਾਂ ਤੱਕ ਸਹੂਲਤਾਂ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ- ਵਿਧਾਇਕ ਘੁੰਮਣ ਅਗਲੀ ਖ਼ਬਰ ਪਿੰਡ ਬੱਡਲਾ ਵਿਖੇ ਦੋ ਦੁੱਧਾਰੂ ਮੱਝਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।