ਗੜ੍ਹਸ਼ੰਕਰ, 1 ਮਾਰਚ (ਧਾਲੀਵਾਲ)-ਲੰਘੀ ਰਾਤ ਬੀਤ ਇਲਾਕੇ ਦੇ ਪਿੰਡ ਕੋਕੋਵਾਲ ਮਜਾਰੀ ਵਿਖੇ ਟਿੱਪਰ ਨਾਲ ਹੋਏ ਹਾਦਸੇ ਵਿਚ ਮਾਰੇ ਗਏ ਗੜ੍ਹੀ ਮਨਸੋਵਾਲ ਦੇ ਸਾਬਕਾ ਫ਼ੌਜੀ ਕਾਬਲ ਸਿੰਘ ਦੇ ਪਰਿਵਾਰ ਨਾਲ ਪੁਲਿਸ ਵਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਿ੍ਤਕ ਦੇ ਪਰਿਵਾਰ ਨੂੰ ਨਾਲ ਲੈ ਕੇ ਬੰਗਾ ਚੌਂਕ ਵਿਚ ਧਰਨਾ ਲਗਾਇਆ ਗਿਆ | ਇਸ ਮੌਕੇ ਨਿਮਿਸ਼ਾ ਮਹਿਤਾ ਨੇ ਬੋਲਦਿਆਂ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਨੇ ਸਾਬਕਾ ਫ਼ੌਜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਪੁਲਿਸ ਨੂੰ ਮਨਾਂ ਕਰ ਦਿੱਤਾ ਤੇ ਕਿਹਾ ਕਿ ਪਹਿਲਾ ਪੁਲਿਸ ਟਿੱਪਰ ਡਰਾਈਵਰ ਜਾਂ ਟਿੱਪਰ ਕੰਪਨੀ ਦੇ ਮਾਰਕ ਨੂੰ ਗਿ੍ਫ਼ਤਾਰ ਕਰੇ ਫਿਰ ਹੀ ਮਿ੍ਤਕ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ, ਜਿਸ 'ਤੇ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਪਰਿਵਾਰ ਸਿਵਲ ਹਸਪਤਾਲ ਤੋਂ ਬਾਹਰ ਆ ਕੇ ਨੰਗਲ ਚੌਂਕ 'ਚ ਧਰਨੇ 'ਤੇ ਬੈਠਣ ਲੱਗਾ ਤਾਂ ਫਿਰ ਗੜ੍ਹਸ਼ੰਕਰ ਪੁਲਿਸ ਦੇ ਮੁਲਾਜ਼ਮਾਂ ਨੇ ਪਰਿਵਾਰ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਮੇਰੇ ਨਾਲ ਸੰਪਰਕ ਕਰਨ 'ਤੇ ਨੰਗਲ ਚੌਂਕ ਤੋਂ ਕਾਫ਼ਲੇ ਨੂੰ ਲੈ ਕੇ ਰੋਸ ਮਾਰਚ ਕਰਦਿਆਂ ਬੰਗਾ ਚੌਂਕ ਵਿਚ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ | ਉਨ੍ਹਾਂ ਕਿਹਾ ਕਿ ਬੀਤ ਇਲਾਕੇ ਵਿਚ 3 ਦਿਨਾਂ ਵਿਚ ਟਿੱਪਰਾਂ ਨਾਲ ਹਾਦਸੇ ਵਿਚ ਦੂਜੇ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਲਾਕਾ ਸੋਗ ਵਿਚ ਹੈ, ਪਰ ਪੁਲਿਸ ਪ੍ਰਸ਼ਾਸਨ ਅਤੇ 'ਆਪ' ਸਰਕਾਰ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਇਨਸਾਫ਼ ਮੰਗ ਰਹੇ ਲੋਕਾਂ ਨੂੰ ਦਬਕੇ ਮਾਰ ਰਹੀ ਹੈ | ਇਸ ਦੌਰਾਨ ਪੁਲਿਸ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਹੋਲੇ-ਮਹੱਲੇ ਦੀ ਸੰਗਤ ਦੇ ਲਾਂਘੇ ਲਈ ਅਪੀਲ ਕਰਦੇ ਹੋਏ ਕਿਹਾ ਕਿ 5 ਦਿਨਾਂ ਵਿਚ ਟਿੱਪਰ ਕੰਪਨੀ ਦੇ ਡਰਾਈਵਰ ਜਾਂ ਮਾਲਕ ਨੂੰ ਫੜਨਗੇ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਬੰਗਾ ਚੌਂਕ ਵਿਚ