ਦਸੂਹਾ, 1 ਮਾਰਚ (ਭੁੱਲਰ)-ਦਰਬਾਰ ਏ ਅÏਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਹਰਦੋਥਲਾ ਵਿਖੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਾਬਾ ਮਨਜੀਤ ਸ਼ਾਹ, ਮੁੱਖ ਪ੍ਰਬੰਧਕ ਤਰਸੇਮ ਸਿੰਘ, ਬਾਬਾ ਕੁਲਵਿੰਦਰ ਸ਼ਾਹ ਅਤੇ ਸੰਗਤਾਂ ਵੱਲੋਂ ਚਾਦਰ ਪੋਸ਼ੀ ਦੀ ਰਸਮ ਕੀਤੀ ਗਈ ਉਪਰੰਤ ਚਿਰਾਗ਼ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਇਸ ਮੌਕੇ ਬਾਬਾ ਮਨਜੀਤ ਸ਼ਾਹ ਨੇ ਕਿਹਾ ਕਿ ਦਰਬਾਰ ਏ ਅÏਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਵਿਖੇ ਆਈਆਂ ਹੋਈਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਉਨ੍ਹਾਂ ਵਿਸ਼ਵ ਏਕਤਾ, ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਨਵੰਬਰ ਅਤੇ ਜੂਨ ਮਹੀਨੇ ਹਰ ਸਾਲ ਐੱਨ.ਆਰ.ਆਈ. ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਹਰ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ, ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ | ਇਸ ਮੌਕੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਡਾਕਟਰ ਦਿਲਬਾਗ ਸਿੰਘ ਹਰਦੋਥਲਾ, ਬਾਬਾ ਕੁਲਵਿੰਦਰ ਸ਼ਾਹ, ਸਰਪੰਚ ਬਲਜਿੰਦਰ ਸਿੰਘ ਹੁੰਦਲ, ਐਡਵੋਕੇਟ ਨਰਿੰਦਰ ਸਿੰਘ ਹੁੰਦਲ, ਅਮਰੀਕ ਸਿੰਘ ਮਾਹੀ, ਦਿਲਬਾਗ ਸਿੰਘ, ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ, ਡਾਕਟਰ ਸੁਖਵਿੰਦਰ ਸਿੰਘ, ਕੁਲਦੀਪ ਕੌਰ, ਰਾਜਵਿੰਦਰ ਕੌਰ ਤੇ ਹੋਰ ਹਾਜ਼ਰ ਸਨ |