18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੋਟਰਸਾਈਕਲ ਸਵਾਰਾਂ ਨੇ ਔਰਤ ਦੀ ਸੋਨੇ ਦੀ ਚੈਨੀ ਝਪਟੀ

ਅਜੀਤ ਡੈਸਕ 03-03-2026
ਕੋਟਫ਼ਤੂਹੀ, 2 ਮਾਰਚ (ਅਵਤਾਰ ਸਿੰਘ ਅਟਵਾਲ)-ਦੋ ਮੋਟਰਸਾਈਕਲ ਸਵਾਰ ਨੌਜਵਾਨ ਬਿਸਤ ਦੁਆਬ ਨਹਿਰ ਵਾਲੀ ਸੜਕ 'ਤੇ ਐਕਟਿਵਾ ਸਵਾਰ ਔਰਤ ਦੇ ਗਲੇ 'ਚੋਂ ਸੋਨੇ ਦੀ ਚੈਨੀ ਝਪਟ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਆ ਪਤਨੀ ਸੰਦੀਪ ਸਿੰਘ ਪਿੰਡ ਚੇਲਾ ਆਪਣੀ ਨਨਾਣ ਨਾਲ ਬਾਜ਼ਾਰ 'ਚ ਆਪਣੀ ਖ਼ਰੀਦਦਾਰੀ ਕਰਕੇ ਵਾਪਸ ਘਰ ਨੂੰ ਬਿਸਤ ਦੁਆਬ ਨਹਿਰ ਵਾਲੀ ਸੜਕ 'ਤੇ ਮੰਨਣਹਾਨਾ ਵੱਲ ਦੀ ਜਾ ਰਹੀਆ ਸਨ ਤਾਂ ਪਿੱਛਿਓਾ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੇ ਗਲੇ 'ਚੋਂ ਸੋਨੇ ਦੀ ਚੈਨੀ ਖੋਹ ਕੇ ਭੱਜਣ ਲੱਗੇ ਤਾਂ ਐਕਟਿਵਾ ਸਵਾਰਾਂ ਨੂੰ ਸੜਕ 'ਤੇ ਸੁੱਟ ਗਏ, ਜਿਸ ਨਾਲ ਉਨ੍ਹਾਂ ਦੇ ਸੱਟਾਂ ਲੱਗੀਆਂ | ਮੌਕੇ ਤੇ ਬਾਜ਼ਾਰ ਤੇ ਆਸ-ਪਾਸ ਦੇ ਸੀ. ਸੀ. ਟੀ. ਵੀ ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਇਹ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਈਸਪੁਰ ਵੱਲ ਨੂੰ ਫ਼ਰਾਰ ਹੋ ਗਏ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਵਲੋ ਏ. ਬੀ. ਸ਼ੂਗਰ ਲਿਮਟਿਡ ਰੰਧਾਵਾ ਦਾ ਦੌਰਾ ਅਗਲੀ ਖ਼ਬਰ ਡੇਰਾ ਸੰਤਪੁਰੀ ਠੱਕਰਵਾਲ 'ਚ ਹੋਲੇ ਮਹੱਲੇ ਸੰਬੰਧੀ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।