17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਵਲੋ ਏ. ਬੀ. ਸ਼ੂਗਰ ਲਿਮਟਿਡ ਰੰਧਾਵਾ ਦਾ ਦੌਰਾ

ਅਜੀਤ ਡੈਸਕ 03-03-2026
ਦਸੂਹਾ, 2 ਮਾਰਚ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੀ 'ਕਾਮਰਸ ਐਸੋਸੀਏਸ਼ਨ' ਵਲੋਂ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਦੀ ਯੋਗ ਅਗਵਾਈ ਹੇਠ ਕਾਮਰਸ ਦੇ ਵਿਦਿਆਰਥੀਆਂ ਦਾ ਏ. ਬੀ. ਸ਼ੂਗਰ ਲਿਮਟਿਡ ਰੰਧਾਵਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ | ਕਾਮਰਸ ਵਿਭਾਗ ਦੇ ਮੁਖੀ ਡਾ. ਕਾਜਲ ਕਿਰਨ ਨੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਿਆਂ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਨੂੰ ਉਦਯੋਗਾਂ ਵਿਚ ਉਤਪਾਦਨ ਦੀ ਪ੍ਰਕਿਰਿਆ ਅਤੇ ਪ੍ਰਬੰਧਾਂ ਨੂੰ ਗਹਿਰਾਈ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ | ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਕਾਮਰਸ ਐਸੋਸੀਏਸ਼ਨ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਦਯੋਗਾਂ ਦਾ ਵਿਹਾਰਕ ਗਿਆਨ ਅਤੇ ਡੂੰਘੀ ਸਮਝ ਵਿਦਿਆਰਥੀਆਂ ਵਿਚ ਉਦਮਤਾ ਦਾ ਗੁਣ ਪੈਦਾ ਕਰਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ | ਸ਼ੂਗਰ ਮਿੱਲ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਖੰਡ ਮਿੱਲ ਦਾ ਦੌਰਾ ਕਰਵਾਉਣ ਦੇ ਨਾਲ-ਨਾਲ ਖੰਡ ਬਣਾਉਣ ਦੀ ਪ੍ਰਕਿਰਿਆ ਤੇ ਇਨ੍ਹਾਂ ਦੀ ਪੈਕਿੰਗ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ | ਵਿਦਿਆਰਥੀਆਂ ਨੇ ਪੂਰੀ ਪ੍ਰਕਿਰਿਆ ਨੂੰ ਬੜੇ ਧਿਆਨ, ਉਤਸੁਕਤਾ ਅਤੇ ਉਤਸ਼ਾਹ ਨਾਲ ਸੁਣਿਆ, ਵੇਖਿਆ ਤੇ ਸਮਝਿਆ | ਡਾ. ਕਾਜਲ ਕਿਰਨ ਨੇ ਸ਼ੂਗਰ ਮਿੱਲ ਦੇ ਪੈ੍ਰਜ਼ੀਡੈਂਟ ਰਮਨਦੀਪ ਸਿੰਘ ਸਿੱਧੂ, ਵਿੱਤੀ ਇੰਚਾਰਜ ਸ. ਭੋਪਾਲ ਸਿੰਘ, ਤਕਨੀਕੀ ਇੰਚਾਰਜ ਗੁਰਜੀਤ ਸਿੰਘ, ਉਤਪਾਦਨ ਇੰਚਾਰਜ ਕੇ. ਕੇ. ਮਿਸ਼ਰਾ, ਮਾਨਵੀ ਸੰਸਧਾਨ ਇੰਚਾਰਜ ਬਲਜੀਤ ਸ਼ਰਮਾ ਤੇ ਸੈਕਸ਼ਨ ਅਫ਼ਸਰ ਬਲਦੇਵ ਸਿੰਘ ਅਤੇ ਆਫ਼ਿਸ ਸਟਾਫ਼ ਮੈਡਮ ਰਜਨੀ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰੋਫੈਸਰ ਭਾਵਨਾ, ਪ੍ਰੋਫੈਸਰ ਵੰਸ਼ਿਕਾ ਤੇ ਪ੍ਰੋਫੈਸਰ ਰਜਨੀਸ਼ ਮੌਜੂਦ ਸਨ |
ਪਿਛਲੀ ਖ਼ਬਰ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਫੰਡਾਂ ਦੀ ਜਾਂਚ ਲਈ ਮੁੱਖ ਸਕੱਤਰ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਔਰਤ ਦੀ ਸੋਨੇ ਦੀ ਚੈਨੀ ਝਪਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।