17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 03-03-2026
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਐੱਨ.ਐੱਸ.ਐੱਸ. ਯੂਨਿਟ, ਰੈੱਡ ਰਿਬਨ ਕਲੱਬ, ਯੂ.ਬੀ.ਏ., ਨੈਕੋ ਤੇ ਆਈ. ਕਿਊ. ਏ. ਸੀ. ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਪਿੰਡ ਭੰਮੀਆਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਸੋਨੀਆ, ਫਾਰਮਾਸਿਸਟ ਰਾਜ ਕੁਮਾਰ, ਵਾਰਡ ਅਟੈਂਡੈਂਟ ਕੁਲਦੀਪ ਕੁਮਾਰ ਦੀ ਟੀਮ ਵਲੋਂ ਕੈਂਪ ਵਿਚ 100 ਤੋਂ ਵਧੇਰੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਸਹਿਯੋਗ ਲਈ ਡਾਕਟਰੀ ਟੀਮ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਤਰਸੇਮ ਲਾਲ ਨੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਤੇ ਹੋਰ ਮੈਂਬਰਾਂ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਕੁਲਦੀਪ ਕੌਰ, ਰੈੱਡ ਰੀਬਨ ਕਲੱਬ ਕੋਆਰਡੀਨੇਟਰ ਡਾ. ਅਰਵਿੰਦਰ ਕੌਰ, ਨੈਕੋ ਮੈਂਬਰ ਡਾ. ਹਰਵਿੰਦਰ ਕੌਰ, ਡਾ. ਅਰਵਿੰਦਰ ਸਿੰਘ, ਡਾ. ਨਰੇਸ਼ ਕੁਮਾਰੀ, ਐਨ.ਐੱਸ.ਐੱਸ. ਵਲੰਟੀਅਰਾਂ ਤੋਂ ਇਲਾਵਾ ਪਿੰਡ ਵਲੋਂ ਸਰਪੰਚ ਤਰਸੇਮ ਸਿੰਘ, ਪਿ੍ੰਸੀਪਲ ਸਤਪਾਲ, ਗੁਰਦੁਆਰਾ ਪ੍ਰਧਾਨ ਤਜਿੰਦਰ ਸਿੰਘ, ਹਰਦੀਪ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ ਤੇ ਹੋਰ ਹਾਜ਼ਰ ਹੋਏ |
ਪਿਛਲੀ ਖ਼ਬਰ ਸਰਕਾਰੀ ਸਕੂਲ ਰੇੜੂ ਪੱਤੀ ਦਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਜੱਲੋਵਾਲ ਸਕੂਲ 'ਚ ਹੁਨਰ ਵਿਕਾਸ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।