17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਰਕਾਰੀ ਸਕੂਲ ਰੇੜੂ ਪੱਤੀ ਦਾ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 03-03-2026
ਰਾਮਗੜ੍ਹ ਸੀਕਰੀ, 2 ਮਾਰਚ (ਕਟੋਚ)-ਸਰਕਾਰੀ ਪ੍ਰਾਇਮਰੀ ਸਕੂਲ ਰੇੜੂ ਪੱਤੀ ਦਾ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਪ੍ਰਮੁੱਖ ਜਸਵੀਰ ਤਲਵਾੜਾ ਦੀ ਅਗਵਾਈ ਅਤੇ ਸਮੂਹ ਸਟਾਫ਼ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਕਰਵਾਇਆ ਗਿਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਡਿਪਟੀ ਡੀ. ਈ. ਓ. (ਪ) , ਬੀ. ਐੱਨ. ਓ. ਅਮਿਤ ਰਾਣਾ, ਪੈਨਸ਼ਨਰਜ਼ ਨੇਤਾ ਸ਼ਿਵ ਸ਼ਰਮਾ, ਵਰਿੰਦਰ ਵਿਕੀ, ਸੱਤ ਪ੍ਰਕਾਸ਼, ਪ੍ਰੋ. ਹਰਸ਼ ਮਹਿਤਾ, ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਚੌਟਾਲਾ ਆਦਿ ਵਲੋਂ ਸ਼ਮੂਲੀਅਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ | ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰ ਹੋਏ ਮਾਪਿਆਂ ਅਤੇ ਹੋਰਾਂ ਵਿਚ ਖ਼ੂਬ ਵਾਹ-ਵਾਹ ਲੁੱਟੀ | ਇਸ ਮੌਕੇ ਬੋਲਦਿਆਂ ਡਿਪਟੀ ਡੀ. ਈ. ਓ. ਅਮਨਦੀਪ ਸ਼ਰਮਾ ਨੇ ਸਕੂਲ ਦੀਆਂ ਉਪਲਬਧੀਆਂ ਦੀ ਚਰਚਾ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬੇਮਿਸਾਲ ਉਪਲਬਧੀਆਂ ਹਾਸਲ ਕਰਦਾ ਹੋਇਆ ਇਹ ਸਕੂਲ ਹੋਰਨਾਂ ਲਈ ਪੇ੍ਰਰਨਾ ਸਰੋਤ ਬਣਿਆ ਹੋਇਆ ਹੈ | ਸਕੂਲ ਪ੍ਰਮੁੱਖ ਜਸਵੀਰ ਤਲਵਾੜਾ ਅਤੇ ਸਮੁੱਚੇ ਸਟਾਫ਼ ਨੂੰ ਹੱਲਾ ਸ਼ੇਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਅਧਿਆਪਕ ਇਲਾਕੇ ਵਿਚ ਬਤੌਰ ਚਾਨਣ ਮੁਨਾਰਾ ਕੰਮ ਕਰ ਰਹੇ ਹਨ | ਇਸ ਮੌਕੇ ਪਿ੍ੰ. ਰਾਜੇਸ਼ ਸਿੰਘ, ਸ਼ਿਵ ਸ਼ਰਮਾ, ਅਮਿਤ ਰਾਣਾ, ਵਰਿੰਦਰ ਵਿੱਕੀ ਨੇ ਵੀ ਸਬੰਧਿਤ ਕਰਦਿਆਂ ਸਕੂਲ ਦੀਆਂ ਉਪਲਬਧੀਆਂ ਦੀ ਜਮ ਕਰ ਤਾਰੀਫ਼ ਕੀਤੀ | ਇਸ ਮੌਕੇ ਮਹਿਮਾਨ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਧਿਆਪਕ ਚਮਨ ਲਾਲ ਨੇ ਬਾਖ਼ੂਬੀ ਨਿਭਾਈ | ਸਮਾਗਮ ਵਿਚ ਮੈਡਮ ਸਰੋਜ ਕੁਮਾਰੀ, ਭੁਵਨੇਸ਼ਵਰੀ ਦੇਵੀ, ਮਹਿਕ, ਸਵਿਤਾ ਦੇਵੀ, ਅਨੀਤਾ ਦੇਵੀ, ਸਰਿਤਾ ਦੇਵੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਏਕ ਜੋਤ ਸੇਵਾ ਸੰਮਤੀ ਵਲੋਂ ਮਧੂ ਸ਼ਰਮਾ ਦਾ ਸਨਮਾਨ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।