17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਏਕ ਜੋਤ ਸੇਵਾ ਸੰਮਤੀ ਵਲੋਂ ਮਧੂ ਸ਼ਰਮਾ ਦਾ ਸਨਮਾਨ

ਅਜੀਤ ਡੈਸਕ 03-03-2026
ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ)-ਏਕ ਜੋਤ ਸੇਵਾ ਸੰਮਤੀ ਜਗਤਪੁਰਾ ਵੱਲੋਂ ਸਮਾਜ ਸੇਵਿਕਾ ਮਧੂ ਸ਼ਰਮਾ ਨੂੰ ਉਨ੍ਹਾਂ ਦੀਆਂ ਦਿਵਿਆਂਗਾਂ ਅਤੇ ਸੀਨੀਅਰ ਸਿਟੀਜ਼ਨਾਂ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ | ਸੰਮਤੀ ਦੇ ਸਰਪ੍ਰਸਤ ਕੁਲਦੀਪ ਸਿੰਘ ਪੱਤੀ, ਨਰੇਸ਼ ਕੁਮਾਰ ਹਾਂਡਾ ਅਤੇ ਸਟੇਟ ਐਵਾਰਡੀ ਜਰਨੈਲ ਸਿੰਘ ਧੀਰ ਨੇ ਮਧੂ ਸ਼ਰਮਾ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਲੋੜਵੰਦ ਲੋਕਾਂ ਦੀ ਮੱਦਦ 'ਚ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਕੁਲਵੰਤ ਸਿੰਘ, ਕੰਵਲਜੀਤ ਸਿੰਘ, ਮਨਜੀਤ ਸਿੰਘ ਲੱਕੀ, ਸਨਮਪ੍ਰੀਤ ਸਿੰਘ, ਸੋਨੀਆ ਹਾਂਡਾ, ਅੰਕਿਤ ਸ਼ਰਮਾ, ਮਨਜੀਤ ਸਿੰਘ, ਕਮਲਜੀਤ ਸਿੰਘ, ਕੁਲਵੰਤ ਸਿੰਘ ਤੇ ਸਾਬਕਾ ਪਿ੍ੰਸੀਪਲ ਜਮਨਾ ਦਾਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਗਲੀਆਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਅਗਲੀ ਖ਼ਬਰ ਸਰਕਾਰੀ ਸਕੂਲ ਰੇੜੂ ਪੱਤੀ ਦਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।