07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਘਰ ਵਾਪਸੀ ਪਾਰਟੀ ਲਈ ਸ਼ੁਭ ਸੰਕੇਤ- ਆਗੂ

ਅਜੀਤ ਡੈਸਕ 04-03-2026
ਗੜ੍ਹਸ਼ੰਕਰ, 3 ਮਾਰਚ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਤੇ ਜਥੇਦਾਰ ਜਗਦੇਵ ਸਿੰਘ ਮਨਸੋਵਾਲ ਨੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੈਂਬਰ ਸ਼੍ਰੋਮਣੀ ਕਮੇਟੀ ਤੇ ਸਾਥੀਆਂ ਦੀ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਨੂੰ ਪਾਰਟੀ ਲਈ ਸ਼ੁਭ ਸੰਕੇਤ ਦੱਸਦਿਆਂ ਕਿਹਾ ਕਿ ਇਸ ਨਾਲ ਪਾਰਟੀ ਹਲਕਾ ਗੜ੍ਹਸ਼ੰਕਰ ਵਿਚ ਹੀ ਨਹੀਂ ਸਗੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਜ਼ਬੁੂਤ ਹੋਵੇਗੀ | ਉਕਤ ਆਗੂਆਂ ਨੇ ਕਿਹਾ ਕਿ ਹਲਕੇ ਦੇ ਹਰਮਨ ਪਿਆਰੇ ਆਗੂ ਭੁੱਲੇਵਾਲ ਰਾਠਾਂ ਦਾ ਸਾਥੀਆਂ ਸਮੇਤ ਘਰ ਵਾਪਸੀ ਕਰਨੀ ਤੈਅ ਹੈ ਤੇ ਇਸਨੂੰ ਲੈ ਕੇ ਪਾਰਟੀ ਨਾਲ ਜ਼ਮੀਨੀ ਪੱਧਰ ਤੋਂ ਜੁੜੇ ਹੋਏ ਆਗੂਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਅਤੇ ਜਥੇਦਾਰ ਜਗਦੇਵ ਸਿੰਘ ਮਨਸੋਵਾਲ ਨੇ ਕਿਹਾ ਕਿ 2027 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ 'ਚ ਵਾਪਸੀ ਕਰੇਗੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਬਣਨਗੇ | ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਵਲੋਂ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਘਰ ਵਾਪਸੀ ਕਰਵਾਉਣ ਨੂੰ ਮੁੱਖ ਰੱਖਦੇ ਹੋਏ ਹੀ ਹੁਣ ਤੱਕ ਹਲਕਾ ਇੰਚਾਰਜ ਨਹੀਂ ਸੀ ਲਗਾਇਆ ਗਿਆ |
ਪਿਛਲੀ ਖ਼ਬਰ ਸਿਰਫ਼ ਅਹੁਦੇਦਾਰੀਆਂ ਖਾਤਿਰ ਅਕਾਲੀ ਦਲ (ਪੁ:ਸੁ:) ਦਾ ਇਕ ਧੜਾ ਵੱਖ ਹੋਇਆ- ਦਸੂਹਾ ਅਗਲੀ ਖ਼ਬਰ ਆਰ. ਆਰ. ਐੱਮ. ਆਰਟੀਜ਼ਮ ਸਕੂਲ 'ਚ ਹੋਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।